ਲਗਾਤਾਰ ਦੂਜੇ ਦਿਨ ਦੇਸ਼ ਭਰ ''ਚ 11 ਲੱਖ ਤੋਂ ਵੱਧ ਲੋਕਾਂ ਦੀ ਕੀਤੀ ਗਈ ਕੋਰੋਨਾ ਜਾਂਚ

09/04/2020 10:00:57 AM

ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 ਦੇ ਦਿਨੋਂ-ਦਿਨ ਵਧਦੇ ਕਹਿਰ ਨੂੰ ਰੋਕਣ ਲਈ 3 ਸਤੰਬਰ ਨੂੰ ਲਗਾਤਾਰ ਦੂਜੇ ਦਿਨ 11 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 3 ਸਤੰਬਰ ਨੂੰ 11 ਲੱਖ 69 ਹਜ਼ਾਰ 765 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਨੂੰ ਮਿਲਾ ਕੇ ਦੇਸ਼ 'ਚ 4 ਕਰੋੜ 66 ਲੱਖ 79 ਹਜ਼ਾਰ 145 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਦੇਸ਼ 'ਚ 2 ਸਤੰਬਰ ਨੂੰ ਪਹਿਲੀ ਵਾਰ 11 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਬੁੱਧਵਾਰ ਨੂੰ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤ ਗਈ, ਜੋ ਵਿਸ਼ਵ 'ਚ ਇਕ ਦਿਨ 'ਚ ਇਨਫੈਕਸ਼ਨ ਦੀ ਸਭ ਤੋਂ ਵੱਧ ਜਾਂਚ ਦਾ ਰਿਕਾਰਡ ਹੈ।

ਇਕ ਸਤੰਬਰ ਤੋਂ 10 ਲੱਖ 12 ਹਜ਼ਾਰ 367 ਨਮੂਨਿਆਂ ਦੀ ਜਾਂਚ ਕੀਤੀ ਗਈ। ਇਕ ਪੰਦਰਵਾੜੇ ਦੇ ਅੰਦਰ ਇਹ ਚੌਥਾ ਮੌਕਾ ਹੈ, ਜਦੋਂ ਕੋਰੋਨਾ ਵਾਇਰਸ ਦੀ ਇਕ ਦਿਨ 'ਚ 10 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਦੇਸ਼ 'ਚ 29 ਅਗਸਤ ਨੂੰ ਰਿਕਾਰਡ 10 ਲੱਖ 55 ਹਜ਼ਾਰ 27 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ 21 ਅਗਸਤ ਨੂੰ 10 ਲੱਖ 23 ਹਜ਼ਾਰ 836 ਕੋਰੋਨਾ ਜਾਂਚ ਕੀਤੀ ਗਈ ਸੀ ਅਤੇ ਇਕ ਦਿਨ 'ਚ 10 ਲੱਖ ਤੋਂ ਵੱਧ ਇਨਫੈਕਸ਼ਨ ਜਾਂਚ ਕਰਨ ਵਾਲਾ ਵਿਸ਼ਵ 'ਚ ਭਾਰਤ ਤੀਜਾ ਦੇਸ਼ ਬਣਿਆ ਸੀ।


DIsha

Content Editor

Related News