ਪੱਛਮੀ ਬੰਗਾਲ ''ਚ 400 ਨਰਸਾਂ ਨੇ ਦਿੱਤਾ ਅਸਤੀਫਾ
Sunday, May 17, 2020 - 01:07 PM (IST)
ਨਵੀਂ ਦਿੱਲੀ/ਕੋਲਕਾਤਾ- ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੀ ਚੁਣੌਤੀ ਦਰਮਿਆਨ ਪੱਛਮੀ ਬੰਗਾਲ ਦੇ ਹਸਪਤਾਲਾਂ ਦੀਆਂ 400 ਨਰਸਾਂ ਅਸਤੀਫਾ ਦੇ ਕੇ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਚੱਲ ਗਈਆਂ ਹਨ। ਇੱਥੇ ਐਤਵਾਰ ਨੂੰ ਪ੍ਰਾਪਤ ਰਿਪੋਰਟ ਅਨੁਸਾਰ ਸ਼ਨੀਵਾਰ ਨੂੰ ਮਣੀਪੁਰ ਦੀਆਂ 185 ਨਰਸਾਂ ਆਪਣੇ ਗ੍ਰਹਿ ਪ੍ਰਦੇਸ਼ ਆ ਗਈਆਂ, ਜਦੋਂ ਕਿ ਓਡੀਸ਼ਾ, ਝਾਰਖੰਡ, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਦੀਆਂ 186 ਨਰਸਾਂ ਆਪਣੇ ਰਾਜਾਂ ਨੂੰ ਚੱਲੀ ਗਈਆਂ ਹਨ।
ਇਹ ਸਾਰੀਆਂ ਨਰਸਾਂ ਕੋਲਕਾਤਾ ਸਮੇਤ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਸੇਵਾਵਾਂ ਦੇ ਰਹੀਆਂ ਸਨ। ਨਰਸਾਂ ਦੇ ਸਮੂਹਕ ਅਸਤੀਫ਼ੇ ਦੇ ਅਸਲ ਕਾਰਨਾਂ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ। ਪੱਛਮੀ ਬੰਗਾਲ ਸਰਕਾਰ ਨੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੇਂਦਰ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਰਾਜ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 232 ਲੋਕਾਂ ਦੀ ਮੌਤ ਹੋ ਚੁਕੀ ਹੈ।