ਦੇਸ਼ ''ਚ 7 ਸਤੰਬਰ ਤੱਕ ਕੋਰੋਨਾ ਦੇ 5 ਕਰੋੜ ਤੋਂ ਵੱਧ ਨਮੂਨਿਆਂ ਦੀ ਕੀਤੀ ਗਈ ਜਾਂਚ

09/08/2020 11:12:00 AM

ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 ਦੇ ਦਿਨੋਂ-ਦਿਨ ਰਿਕਾਰਡ ਨਵੇਂ ਮਾਮਲਿਆਂ ਦੇ ਨਾਲ ਹੀ 7 ਸਤੰਬਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਦਾ ਅੰਕੜਾ 5 ਕਰੋੜ ਨੂੰ ਪਾਰ ਕਰ ਗਿਆ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ 8 ਸਤੰਬਰ ਯਾਨੀ ਮੰਗਲਵਾਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਕਿ 7 ਸਤੰਬਰ ਤੱਕ ਕੁੱਲ 5 ਕਰੋੜ 65 ਲੱਖ 128 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। 7 ਸਤੰਬਰ ਨੂੰ 10 ਲੱਖ 98 ਹਜ਼ਾਰ 621 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਐਤਵਾਰ ਯਾਨੀ 6 ਸਤੰਬਰ ਨੂੰ 7 ਲੱਖ 20 ਹਜ਼ਾਰ 362 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੋਰੋਨਾ ਨੂੰ ਕੰਟਰੋਲ ਕਰਨ ਦੀ ਮੁਹਿੰਮ ਦੇ ਅਧੀਨ ਇਕ ਸਤੰਬਰ ਤੋਂ 5 ਸਤੰਬਰ ਤੱਕ 5 ਦਿਨ ਲਗਾਤਾਰ 10 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ।

ਆਈ.ਸੀ.ਐੱਮ.ਆਰ. ਅਨੁਸਾਰ 5 ਸਤੰਬਰ ਨੂੰ 10 ਲੱਖ 92 ਹਜ਼ਾਰ 654 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਸੀ। ਇਸ ਤੋਂ ਪਹਿਲਾਂ ਕੋਰੋਨਾ ਦੇ ਵਧਦੇ ਕਹਿਰ ਨੂੰ ਰੋਕਣ ਲਈ 2 ਅਤੇ 3 ਸਤੰਬਰ ਨੂੰ ਲਗਾਤਾਰ 2 ਦਿਨ 11-11 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਕੌਂਸਲ ਅਨੁਸਾਰ 3 ਸਤੰਬਰ ਨੂੰ 11 ਲੱਖ 69 ਹਜ਼ਾਰਕ 765 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਪਹਿਲੀ ਵਾਰ ਦੇਸ਼ 'ਚ ਜਾਂਚ ਦਾ ਅੰਕੜਾ 11 ਲੱਖ ਤੋਂ ਵੱਧ ਰਿਹਾ ਅਤੇ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ, ਜੋ ਵਿਸ਼ਵ 'ਚ ਇਕ ਦਿਨ 'ਚ ਇਨਫੈਕਸ਼ਨ ਦੀ ਸਭ ਤੋਂ ਵੱਧ ਜਾਂਚ ਦਾ ਰਿਕਾਰਡ ਵੀ ਹੈ।

ਦੇਸ਼ 'ਚ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਦੀ ਰੋਕਥਾਮ ਲਈ ਜਾਂਚ, ਇਲਾਜ ਅਤੇ ਸੰਪਰਕ ਦਾ ਪਤਾ ਲਗਾਉਣ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਇਕ ਸਤੰਬਰ ਨੂੰ 10 ਲੱਖ 12 ਹਜ਼ਾਰ 367 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਦੇਸ਼ 'ਚ 29 ਅਗਸਤ ਨੂੰ ਰਿਕਾਰਡ 10 ਲੱਖ 55 ਹਜ਼ਾਰ 27 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਪਹਿਲੀ ਵਾਰ 21 ਅਗਸਤ ਨੂੰ 10 ਲੱਖ ਤੋਂ ਵੱਧ 10 ਲੱਖ 23 ਹਜ਼ਾਰ 836 ਕੋਰੋਨਾ ਜਾਂਚ ਕੀਤੀ ਗਈ ਸੀ। ਇਕ ਦਿਨ 'ਚ 10 ਲੱਖ ਤੋਂ ਵੱਧ ਇਨਫੈਕਸ਼ਨ ਜਾਂਚ ਕਰਨ ਵਾਲਾ ਵਿਸ਼ਵ 'ਚ ਭਾਰਤ ਤੀਜਾ ਦੇਸ਼ ਬਣਿਆ ਸੀ।


DIsha

Content Editor

Related News