ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਰਿਕਾਰਡ 3 ਲੱਖ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ
Wednesday, Apr 21, 2021 - 09:45 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕੋਹਰਾਮ ਮਚਾ ਰੱਖਿਆ ਹੈ। ਕਿਤੇ ਜ਼ਿਆਦਾ ਮੌਤਾਂ ਤਾਂ ਕਿਤੇ ਕਈ ਹਸਪਤਾਲਾਂ 'ਚ ਬੈੱਡ ਖਾਲੀ ਨਹੀਂ ਮਿਲ ਰਹੇ ਹਨ। ਕਈ ਸੂਬਿਆਂ ਨੇ ਨਾਈਟ ਕਰਫਿਊ, ਤਾਲਾਬੰਦੀ ਲਗਾ ਰੱਖੀ ਹੈ ਪਰ ਫਿਰ ਵੀ ਕੋਰੋਨਾ ਕਾਬੂ 'ਚ ਨਹੀਂ ਆ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2.95 ਲੱਖ ਤੋਂ ਵੱਧ) ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,023 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਕ ਦਿਨ 'ਚ ਕੋਰੋਨਾ ਦੇ ਨਵੇਂ ਮਾਮਲੇ ਅਤੇ ਮੌਤ ਦਾ ਇਹ ਰਿਕਾਰਡ ਹੈ। ਹੁਣ ਤੱਕ 1,67,457 ਲੋਕ ਠੀਕ ਹੋ ਚੁਕੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਮੁੜ ਕੇਂਦਰ ਨੂੰ ਕੀਤੀ ਅਪੀਲ, ਕੁੱਝ ਹਸਪਤਾਲਾਂ 'ਚ ਕੁੱਝ ਹੀ ਘੰਟਿਆਂ ਦੀ ਬਚੀ ਹੈ ਆਕਸੀਜਨ
ਸਿਹਤ ਮੰਤਰਾਲਾ ਅਨੁਸਾਰ, ਪਿਛਲੇ 24 ਘੰਟਿਆਂ 'ਚ 2 ਲੱਖ 95 ਹਜ਼ਾਰ 41 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਹਜ਼ਾਰ 23 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 15,56,16,130 ਹੋ ਗਈ ਹੈ, ਜਿਸ 'ਚੋਂ 1,82,553 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 21,57,538 ਹੈ। ਉੱਥੇ ਹੀ ਹੁਣ ਤੱਕ 13,01,19,310 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।
ਇਹ ਵੀ ਪੜ੍ਹੋ : ਨੌਜਵਾਨ ਕੋਸ਼ਿਸ਼ ਕਰਨ ਤਾਂ ਲਾਕਡਾਊਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪੀ.ਐੱਮ. ਮੋਦੀ
ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ