ਏਮਜ਼ ਦੇ ਡਾ. ਗੁਲੇਰੀਆ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਹਰਸ਼ਵਰਧਨ ਬੋਲੇ- ਭਾਰਤ ਜਿੱਤੇਗਾ ਜੰਗ

Saturday, Jan 16, 2021 - 12:01 PM (IST)

ਏਮਜ਼ ਦੇ ਡਾ. ਗੁਲੇਰੀਆ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਹਰਸ਼ਵਰਧਨ ਬੋਲੇ- ਭਾਰਤ ਜਿੱਤੇਗਾ ਜੰਗ

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਟੀਕਾਕਰਨ ਦੀ ਸ਼ੁਰੂਆਤ ਹੋ ਚੁਕੀ ਹੈ। ਦਿੱਲੀ ਦੇ ਏਮਜ਼ 'ਚ ਇਕ ਸਫ਼ਾਈ ਕਰਮੀ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਾਇਆ ਗਿਆ। ਇਸ ਤੋਂ ਬਾਅਦ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ 'ਚ ਟੀਕਾ ਲਗਾਇਆ। ਉੱਥੇ ਹੀ ਇਸ ਦੌਰਾਨ ਹਰਸ਼ਵਰਧਨ ਨੇ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ, ਵੈਕਸੀਨ ਕੋਰੋਨਾ ਵਿਰੁੱਧ ਜੰਗ 'ਚ ਸੰਜੀਵਨੀ ਦਾ ਕੰਮ ਕਰੇਗੀ। ਭਾਰਤ ਨੇ ਪਹਿਲੇ ਪੋਲੀਓ ਅਤੇ ਚੇਚਕ ਵਿਰੁੱਧ ਜੰਗ ਜਿੱਤੀ ਹੈ ਅਤੇ ਹੁਣ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਵਿਡ-19 ਵਿਰੁੱਧ ਜੰਗ ਜਿੱਤਣ ਦੇ ਨਿਰਣਾਇਕ ਦੌਰ 'ਚ ਪਹੁੰਚ ਚੁੱਕਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਮੁਹਿੰਮ : PM ਮੋਦੀ ਬੋਲੇ- ਅੱਜ ਦੇ ਦਿਨ ਦੀ ਬੇਸਬਰੀ ਨਾਲ ਸੀ ਉਡੀਕ

ਦਰਅਸਲ ਹਰਸ਼ਵਰਧਨ ਨੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ। ਉਹ ਸਭ ਤੋਂ ਪਹਿਲਾਂ ਏਮਜ਼ ਪਹੁੰਚੇ। ਉੱਥੇ ਉਹ ਏਮਜ਼ ਦੇ ਡਾਕਟਰਾਂ ਅਤੇ ਟੀਕਾ ਲੈਣ ਵਾਲੇ ਲੋਕਾਂ ਨਾਲ ਕੋਰੋਨਾ ਟੀਕਾਕਰਨ ਮੁਹਿੰਮ ਦੇ ਸ਼ੁੱਭ ਆਰੰਭ ਪ੍ਰੋਗਰਾਮ ਦੇ ਗਵਾਹ ਬਣੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਰੋਨਾ ਟੀਕਾਕਰਨ ਮੁਹਿੰਮ ਦਾ ਸ਼ੁੱਭ ਆਰੰਭ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾ ਲੱਗਦੇ ਹੀ ਲਾਪਰਵਾਹੀ ਨਾ ਵਰਤੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ। ਦੁਨੀਆ 'ਚ 100 ਤੋਂ ਵੱਧ ਦੇਸ਼ ਅਜਿਹੇ ਹਨ, ਜਿੱਥੇ ਦੀ ਆਬਾਦੀ ਨੂੰ ਟੀਕਾ ਲਗਾਇਆ ਜਾਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News