ਵੈਕਸੀਨ ਲਗਵਾਉਂਦੇ ਹੀ ਟਵਿੱਟਰ ''ਤੇ ਟਰੈਂਡ ਹੋਣ ਲੱਗੇ PM ਮੋਦੀ, ਲੋਕ ਬੋਲੇ- ਤੁਹਾਡੇ ''ਤੇ ਮਾਣ ਹੈ

Monday, Mar 01, 2021 - 12:47 PM (IST)

ਨੈਸ਼ਨਲ ਡੈਸਕ- ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਕੋਰੋਨਾ ਵੈਕਸੀਨ ਲਗਵਾਈ। ਮੋਦੀ ਸੋਮਵਾਰ ਸਵੇਰੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਪਹੁੰਚੇ, ਜਿੱਥੇ ਉਨ੍ਹਾਂ ਨੂੰ ਭਾਰਤ ਬਾਇਓਟੇਕ ਵਲੋਂ ਵਿਕਸਿਤ ਵੈਕਸੀਨ, ਕੋਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।

PunjabKesariਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕੋਰੋਨਾ ਵਿਰੁੱਧ ਮੁਹਿੰਮ 'ਚ ਸਹਿਯੋਗ ਦੀ ਅਪੀਲ ਕਰਦੇ ਹੋਏ ਲੋਕਾਂ ਤੋਂ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਅੱਜ ਏਮਜ਼ ਜਾ ਕੇ ਵੈਕਸੀਨ ਦਾ ਪਹਿਲਾ ਡੋਜ਼ ਲਿਆ। ਪੀ.ਐੱਮ. ਮੋਦੀ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਪੀ.ਐੱਮ. ਮੋਦੀ ਟਰੈਂਡ ਕਰਨ ਲੱਗੇ। ਯੂਜ਼ਰਸ ਨੇ ਕਿਹਾ ਕਿ ਮੋਦੀ ਦੇ ਵੈਕਸੀਨ ਲਗਵਾਉਂਦੇ ਹੀ ਹੁਣ ਵਿਰੋਧੀਆਂ 'ਚ ਇਸ ਦਾ ਸਾਈਡਇਫੈਕਟਸ ਦਿੱਸਣ ਲੱਗੇਗਾ।

PunjabKesariਇਕ ਯੂਜ਼ਰ ਨੇ ਪੀ.ਐੱਮ. ਮੋਦੀ ਦੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ 'ਤੇ ਲਿਖਿਆ ਕਿ ਇਹ ਅਸਲ 'ਚ ਇਕ ਬਹੁਤ ਚੰਗੀ ਖ਼ਬਰ ਹੈ। ਤੁਸੀਂ ਸੁਰੱਖਿਅਤ ਰਹੋ ਅਤੇ ਸਿਹਤਮੰਦ ਰਹੋ, ਤੁਸੀਂ ਅਨਮੋਲ ਹੋ। ਉੱਥੇ ਹੀ ਦੂਜੇ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਾਡੇ ਨੇਤਾ ਹੋ, ਇਸ 'ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਉੱਥੇ ਹੀ ਇਕ ਹੋਰ ਸ਼ਖਸ ਨੇ ਲਿਖਿਆ ਕਿ ਪੀ.ਐੱਮ. ਸਰ, ਜਿਸ ਤਰ੍ਹਾਂ ਨਾਲ ਤੁਸੀਂ ਕੋਰੋਨਾ ਮਹਾਮਾਰੀ ਨੂੰ ਸੰਭਾਲਿਆ ਅਤੇ ਜਿਸ ਤਰ੍ਹਾਂ ਨਾਲ ਤੁਸੀਂ ਦੇਸ਼ ਲਈ ਅਥੱਕ ਕੋਸ਼ਿਸ਼ ਕਰ ਰਹੇ ਹੋ। ਉਸ ਲਈ ਤੁਹਾਨੂੰ ਪ੍ਰਣਾਮ।

PunjabKesari

PunjabKesari


DIsha

Content Editor

Related News