ਮੱਧ ਪ੍ਰਦੇਸ਼ ’ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ ਬੰਬ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

Sunday, Apr 03, 2022 - 10:22 AM (IST)

ਜਬਲਪੁਰ- ਮੱਧ ਪ੍ਰਦੇਸ਼ ’ਚ ਜਬਲਪੁਰ ਦੀ ਖਮਰੀਆ ਆਰਡੀਨੈਂਸ ਫੈਕਟਰੀ ਨੇ 500 ਕਿੱਲੋ ਦੇ ਸ਼ਕਤੀਸ਼ਾਲੀ ਬੰਬ ਬਣਾਏ ਹਨ। ਇਹ ਬੰਬ ਇੰਨੇ ਵਿਨਾਸ਼ਕਾਰੀ ਹਨ ਕਿ ਆਸਮਾਨ ਤੋਂ ਡਿੱਗਣ ਤੋਂ ਬਾਅਦ ਵੱਡੇ ਤੋਂ ਵੱਡੇ ਬੰਕਰ ਨੂੰ ਤਬਾਹ ਕਰ ਸਕਦੇ ਹਨ। ਅਜਿਹਾ ਇਕ ਬੰਬ ਪਾਕਿਸਤਾਨ ਦੇ ਕਿਸੇ ਵੀ ਏਅਰਪੋਰਟ ਜਾਂ ਬੰਕਰ ਨੂੰ ਇਕ ਪਲ ’ਚ ਉੱਡਾ ਸਕਦਾ ਹੈ। 

ਇਹ ਵੀ ਪੜ੍ਹੋ : ਭਾਰਤ ਨੇ ਆਸਟ੍ਰੇਲੀਆ ਨਾਲ ਇਕ ਵੱਡੇ ਇਤਿਹਾਸਕ ਵਪਾਰ ਸਮਝੌਤੇ 'ਤੇ ਕੀਤੇ ਦਸਤਖ਼ਤ

ਇਹ ਇਸ ਮਾਇਨੇ ’ਚ ਵੀ ਖਾਸ ਹੈ ਕਿ ਇਸ ਬੰਬ ਦਾ ਪੂਰਾ ਡਿਜ਼ਾਈਨ ਅਤੇ ਨਿਰਮਾਣ ਫੈਕਟਰੀ ’ਚ ਹੀ ਹੋਇਆ ਹੈ। ਇਸ ਬੰਬ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ ਵਧੇਗੀ। ਫੈਕਟਰੀ ਸੂਤਰਾਂ ਮੁਤਾਬਕ, ਇਹ ਭਾਰਤ ਦਾ ਸਭ ਤੋਂ ਵੱਡਾ ਬੰਬ ਹੈ। ਇਸ ਦੀ ਲੰਬਾਈ 1.9 ਮੀਟਰ ਅਤੇ ਭਾਰ 500 ਕਿੱਲੋ ਹੈ। ਇਸ ਨੂੰ ਜੈਗੁਆਰ ਅਤੇ ਸੁਖੋਈ-30ਐੱਮ. ਕੇ. ਆਈ. ਤੋਂ ਸੁੱਟਿਆ ਜਾ ਸਕਦਾ ਹੈ। ਇਸ ਬੰਬ ਦਾ ਨਿਰਮਾਣ ਜਬਲਪੁਰ ਦੀ ਹਥਿਆਰ ਨਿਰਮਾਣ ਫੈਕਟਰੀ ਦੇ ਐੱਫ-6 ਸੈਕਸ਼ਨ ’ਚ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News