ਭਲਕੇ ਦੌੜੇਗੀ ਦੇਸ਼ ਦੀ ਪਹਿਲੀ ‘ਵੰਦੇ ਭਾਰਤ’, ਜਾਣੋ ਕੀ ਹਨ ਵਿਸ਼ੇਸ਼ਤਾਵਾਂ

Sunday, Sep 15, 2024 - 12:07 PM (IST)

ਅਹਿਮਦਾਬਾਦ -  ਦੇਸ਼ ਨੂੰ ਸੋਮਵਾਰ ਨੂੰ ਪਹਿਲੀ ‘ਵੰਦੇ ਮੈਟ੍ਰੋ’ ਮਿਲ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਗੁਜਰਾਤ ਦੌਰੇ ਦੇ ਦੌਰਾਨ ਸੋਮਵਾਰ ਨੂੰ ਪਹਿਲੀ ‘ਵੰਦੇ ਮੈਟ੍ਰੋ’ ਸੇਵਾ ਦੀ ਸ਼ੁਰੂਆਤ ਕਰਨਗੇ। ਅਹਿਮਦਾਬਾਦ-ਭੁਜ ਵੰਦੇ ਮੈਟ੍ਰੋ ਟ੍ਰੇਨ ਪੂਰੀ ਤਰ੍ਹਾਂ ਨਾਲ ਏ.ਸੀ. ਵਾਲੀ ਟ੍ਰੇਨ ਹੈ। ਇਸ ’ਚ ਸੀਟਾਂ ਰਿਜ਼ਰਵ ਨਹੀਂ ਕਰ ਸਕਣਗੇ। ਯਾਤਰੀ ਟ੍ਰੇਨ ਦੀ ਰਵਾਨਗੀ ਹੋਣ ਤੋਂ ਪਹਿਲਾਂ ਹੀ ਟਿਕਟ ਕਾਊਂਟਰ ਤੋਂ ਟਿਕਟ ਖਰੀਦ ਸਕਣਗੇ। ਇਸ ਮੈਟ੍ਰੋ ਨੂੰ ਵੰਦੇ ਭਾਰਤ ਦੀ ਤਰਜੀਹ ’ਤੇ ਹੀ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ’ਚ ਕਈ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ -20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

ਸਹੂਲਤਾਂ :

* ਵੰਦੇ ਮੈਟ੍ਰੋ ਟ੍ਰੇਨ ’ਚ ਬੈਠਣ ਦੀ ਵਿਵਸਥਾ ਦੇ ਨਾਲ-ਨਾਲ ਕਈ ਲੋਕ ਖੜੇ ਹੋ ਕੇ ਵੀ ਇਸ ਟ੍ਰੇਨ ’ਚ ਸਫਰ ਕਰ ਸਕਣਗੇ ਜਿਸ ਦੀ ਗਿਣਤੀ ਅਣਗਿਣਤ ਹੈ।

* ਇਸ ਟ੍ਰੇਨ ਦੀ ਰਫਤਾਰ 110 ਕਿ.ਮੀ. ਹੈ ਅਤੇ ਪ੍ਰਤੀ ਘੰਟਾ ਸਪੀਡ ਨਾਲ 360 ਕਿ.ਮੀ. ਦੇ ਸਫਰ 5 ਘੰਟੇ ’ਚ 45 ਮਿੰਟ ’ਤੇ ਖਤਮ ਹੋ ਜਾਂਦੇ ਹਨ।

ਦੱਸ ਦਈਏ ਕਿ ਵੰਦੇ ਮੈਟ੍ਰੋ ਟ੍ਰੇਨ ਨੂੰ ਵੰਦੇ ਭਾਰਤ ਟ੍ਰੇਨ ਦੀ ਤਰਜੀਹ ’ਤੇ ਹੀ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਦਾ ਡੱਬਾ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ  ਹੈ।

ਇਹ ਵੀ ਪੜ੍ਹੋ ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਕੀ ਹਨ ਵਿਸ਼ੇਸ਼ਤਾਵਾਂ :

* ਇਸ ਵੰਦੇ ਮੈਟ੍ਰੋ ਟ੍ਰੇਨ ’ਚ 4 ਦਰਵਾਜ਼ੇ ਹੋਣਗੇ ਅਤੇ ਸਾਰੇ ਹੀ ਦਰਵਾਜ਼ੇ ਆਟੋਮੈਟਿਕ ਹੋਣਗੇ।

* ਲੰਬੀ ਦੂਰੀ ਦੀ ਇਸ ਮੈਟ੍ਰੋ ’ਚ ਯਾਤਰੀਆਂ ਨੂੰ ਬੈਗ ਰੱਖਣ ਲਈ ਐਲੂਮੀਨੀਅਮ ਵਾਲੇ ਰੈਕ ਮਿਲਣਗੇ।

* ਮੈਟ੍ਰੋ ’ਚ ਐੱਲ.ਈ.ਡੀ. ਲਾਈਟ ਲੱਗੀਆਂ ਹਨ। ਚੌੜੇ ਸ਼ੀਸ਼ੇ ਵਾਲੀਆਂ ਖਿੜਕੀਆਂ ਹਨ ਲੱਗੀਆਂ ਹਨ ਅਤੇ ਇਸ ਦੇ ਨਾਲ ਮੋਬਾਇਲ ਚਾਰਜਿੰਗ ਦੀ ਵੀ ਸਹੂਲਤ ਹੈ।

* ਇਸ  ’ਚ  ਸੀ.ਸੀ.ਟੀ.ਵੀ. ਕੈਮਰੇ, ਐੱਲ.ਸੀ.ਡੀ. ਆਦਿ ਵੀ ਮੌਜੂਦ ਹਨ।

* ਇਸ ’ਚ ਬਚਾਅ ਲਈ ਟਕਰਾਅ ਰੋਕੂ ਪ੍ਰਣਾਲੀ ਦੀਆਂ ਚੀਜ਼ਾਂ ਵੀ ਮੌਜੂਦ ਹਨ।

* ਇਸ ’ਚ ਬਾਇਓ ਵੈਕਿਊਮ ਟਾਇਲਟ ਆਦਿ ਵੀ ਦਿੱਤੇ ਗਏ ਹਨ।


Sunaina

Content Editor

Related News