ਮਿਜ਼ੋਰਮ 'ਚ ਵੋਟਾਂ ਦੀ ਗਿਣਤੀ ਸ਼ੁਰੂ, ਸ਼ੁਰੂਆਤੀ ਰੁਝਾਨ 'ਚ ਦਿਖੀ ਤਿੱਖੀ ਟੱਕਰ

Monday, Dec 04, 2023 - 09:30 AM (IST)

ਨੈਸ਼ਨਲ ਡੈਸਕ : ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਮਿਜ਼ੋਰਮ ਦੇ ਵਧੀਕ ਮੁੱਖ ਚੋਣ ਅਧਿਕਾਰੀ ਐੱਚ. ਲਿਆਨਜੇਲਾ ਨੇ ਦੱਸਿਆ ਕਿ ਸਾਰੇ 13 ਕੇਂਦਰਾਂ 'ਤੇ ਸਖ਼ਤ ਸੁਰੱਖਿਆ ਹੇਠ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 13 ਕੇਂਦਰਾਂ 'ਤੇ 40 ਵਿਧਾਨ ਸਭਾ ਸੀਟਾਂ 'ਚੋਂ ਹਰੇਕ ਲਈ ਇਕ ਕਾਊਂਟਿੰਗ ਹਾਲ ਬਣਾਇਆ ਗਿਆ ਹੈ। ਮਿਜ਼ੋਰਮ 'ਚ ਵੋਟਾਂ ਦੀ ਗਿਣਤੀ ਐਤਵਾਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਨਾਲ ਹੋਣੀ ਸੀ ਪਰ ਵੱਖ-ਵੱਖ ਸਿਆਸੀ ਪਾਰਟੀਆਂ, ਗੈਰ ਸਰਕਾਰੀ ਸੰਗਠਨਾਂ, ਗਿਰਜਘਰ ਅਤੇ ਵਿਦਿਆਰਥੀ ਸੰਗਠਨਾਂ ਦੀ ਅਪੀਲ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਕਿਉਂਕਿ ਐਤਵਾਰ ਦਾ ਦਿਨ ਈਸਾਈ ਬਹੁਲ ਮਿਜ਼ੋਰਮ ਦੇ ਲੋਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।

ਇਹ ਵੀ ਪੜ੍ਹੋ : ਪਨਬੱਸ, ਰੋਡਵੇਜ਼ ਤੇ PRTC ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੁਣੇ-ਹੁਣੇ ਆਈ ਇਹ ਖ਼ਬਰ

ਲਿਆਨਜੇਲਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੋਸਟ ਬੈਲਟਾਂ ਦੀ ਗਿਣਤੀ ਹੋ ਰਹੀ ਹੈ। ਐੱਚ ਲਿਆਨਜੇਲਾ ਨੇ ਕਿਹਾ ਕਿ ਆਈਜ਼ੌਲ ਜ਼ਿਲ੍ਹੇ ਵਿੱਚ 3 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚ 12 ਵਿਧਾਨ ਸਭਾ ਹਲਕੇ ਹਨ, ਜਦੋਂ ਕਿ 10 ਹੋਰ ਜ਼ਿਲ੍ਹਿਆਂ ਵਿੱਚ 1-1 ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸੀਟਾਂ 'ਤੇ ਜਿੱਥੇ ਵੋਟਰਾਂ ਦੀ ਗਿਣਤੀ ਘੱਟ ਹੈ, ਉੱਥੇ ਸਿਰਫ਼ 2 ਗੇੜ ਦੀ ਗਿਣਤੀ ਹੋਵੇਗੀ ਪਰ ਜ਼ਿਆਦਾਤਰ ਹਲਕਿਆਂ 'ਤੇ ਗਿਣਤੀ ਦੇ 5 ਰਾਊਂਡ ਹੋਣਗੇ। ਗਿਣਤੀ ਪ੍ਰਕਿਰਿਆ ਵਿੱਚ 4,000 ਤੋਂ ਵੱਧ ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਈ. ਵੀ. ਐੱਮ. ਲਈ 399 ਟੇਬਲ ਅਤੇ ਪੋਸਟਲ ਬੈਲਟ ਦੀ ਗਿਣਤੀ ਲਈ 56 ਟੇਬਲ ਹੋਣਗੇ।

ਇਹ ਵੀ ਪੜ੍ਹੋ : ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਬਰਾਤੀ ਹੋਏ ਲੋਹੇ-ਲਾਖੇ, ਫਿਰ ਜੋ ਹੋਇਆ, ਖ਼ੁਦ ਹੀ ਦੇਖ ਲਓ ਵੀਡੀਓ
ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ ਅਤੇ ਰਾਜ ਦੇ 8.57 ਲੱਖ ਵੋਟਰਾਂ 'ਚੋਂ 80 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਚੋਣਾਂ ਵਿੱਚ 18 ਔਰਤਾਂ ਸਮੇਤ ਕੁੱਲ 174 ਉਮੀਦਵਾਰ ਮੈਦਾਨ ਵਿੱਚ ਹਨ। MNF, ZPM ਅਤੇ ਕਾਂਗਰਸ ਨੇ 40-40 ਸੀਟਾਂ 'ਤੇ ਚੋਣ ਲੜੀ, ਜਦਕਿ ਭਾਜਪਾ ਨੇ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ। ਮਿਜ਼ੋਰਮ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੇ 4 ਸੀਟਾਂ 'ਤੇ ਚੋਣ ਲੜੀ ਸੀ। ਇਸ ਤੋਂ ਇਲਾਵਾ 17 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News