ਸਿਸ‍ਟਮ ਦਾ ਹਿੱਸਾ ਹੈ ਕਰੱਪ‍ਸ਼ਨ, ਪੂਰੀ ਤਰ੍ਹਾਂ ਖ਼ਤ‍ਮ ਹੋ ਹੀ ਨਹੀਂ ਸਕਦਾ: ਮਹਾਰਾਸ਼‍ਟਰ DGP

Thursday, Feb 25, 2021 - 09:29 PM (IST)

ਮੁੰਬਈ - ਮਹਾਰਾਸ਼‍ਟਰ ਦੇ ਪੁਲਸ ਮੁਖੀ ਨੇ ਇੱਕ ਪ੍ਰੈੱਸ ਕਾਨ‍ਫਰੰਸ ਦੌਰਾਨ ਭ੍ਰਿਸ਼ਟਾਚਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਸਿਸ‍ਟਮ ਦਾ ਹਿੱਸਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਖ਼ਤ‍ਮ ਕੀਤਾ ਹੀ ਨਹੀਂ ਜਾ ਸਕਦਾ ਹੈ। ਮੀਡੀਆ ਨੂੰ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਰੱਪ‍ਸ਼ਨ ਦਾ ਬਚਾਅ ਨਹੀਂ ਕਰ ਰਿਹਾ ਸਿਰਫ ਇੰਨਾ ਕਹਿ ਰਿਹਾ ਹਾਂ ਕਿ ਇਹ ਸਿਸ‍ਟਮ ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਸਿਸ‍ਟਮ ਤੋਂ ਬਾਹਰ ਕਰਨਾ ਬਹੁਤ ਮੁਸ਼‍ਕਿਲ ਹੈ। ਕੇਵਲ ਇੱਕ ਚੀਜ ਹੈ ਜੋ ਅਸੀਂ ਕਰ ਸਕਦੇ ਹਾਂ ਉਹ ਇਹ ਕਿ ਕਿਸੇ ਵੀ ਸਰਕਾਰ ਸੇਵਕ ਨੂੰ ਇਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਭ੍ਰਿਸ਼ਟਾਚਾਰ ਦੇ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲਗਾਇਆ ਜਾਵੇ। 

ਪੁਲਸ ਡਿਪਾਰਟਮੈਂਟ ਵਿੱਚ ਕਰੱਪ‍ਸ਼ਨ ਬਾਰੇ ਪੁੱਛੇ ਜਾਣ 'ਤੇ ਡੀ.ਜੀ.ਪੀ. ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਭ੍ਰਿਸ਼‍ਟਾਚਾਰ ਸਿਰਫ ਪੁਲਸ ਡਿਪਾਰਟਮੈਂਟ ਵਿੱਚ ਜਾਂ ਰੈਵਨਿਊ ਡਿਪਾਰਟਮੈਂਟ ਜਾਂ ਫਾਰੈਸਟ ਡਿਪਾਰਟਮੈਂਟ ਵਿੱਚ ਹੈ, ਅਜਿਹਾ ਨਹੀਂ ਹੈ। ਇਹ ਸਿਸਟਮ ਦਾ ਇੱਕ ਹਿੱਸਾ ਹੈ, ਜੋ ਹਰ ਜਗ੍ਹਾ ਫੈਲਿਆ ਹੋਇਆ ਹੈ। ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ 100 ਫ਼ੀਸਦੀ ਭ੍ਰਿਸ਼ਟਾਚਾਰ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ਜੇਕਰ ਸਮਾਜ ਵਿੱਚ 100 ਲੋਕ ਹਨ, ਤਾਂ ਉਨ੍ਹਾਂ ਵਿਚੋਂ ਕੁੱਝ ਲੋਕ ਗੜਬੜ ਕਰਦੇ ਹਨ। ਅਸੀਂ ਸਿਰਫ ਇੰਨਾ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਸਭ ਦੇ ਸਾਹਮਣੇ ਲੈ ਆਈਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News