ਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਕਰ ਰਿਹੈ ਖੋਖਲ੍ਹਾ, ਸਾਨੂੰ ਕਰਤੱਵਾਂ ਨੂੰ ਦੇਣੀ ਚਾਹੀਦੀ ਹੈ ਪਹਿਲ : PM ਮੋਦੀ

Sunday, Jan 30, 2022 - 12:24 PM (IST)

ਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਕਰ ਰਿਹੈ ਖੋਖਲ੍ਹਾ, ਸਾਨੂੰ ਕਰਤੱਵਾਂ ਨੂੰ ਦੇਣੀ ਚਾਹੀਦੀ ਹੈ ਪਹਿਲ : PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਖੋਖਲ੍ਹਾ ਕਰਦਾ ਹੈ, ਅਜਿਹੇ 'ਚ ਸਾਨੂੰ ਆਪਣੇ ਕਰਤੱਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਜਿੱਥੇ ਕਰਤੱਵ ਸਭ ਤੋਂ ਪਹਿਲਾਂ ਹੁੰਦਾ ਹੈ, ਉੱਥੇ ਭ੍ਰਿਸ਼ਟਾਚਾਰ ਨਹੀਂ ਰਹਿ ਸਕਦਾ। ਆਕਾਸ਼ਵਾਣੀ 'ਤੇ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਕਿਹਾ,''ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਖੋਖਲ੍ਹਾ ਕਰਦਾ ਹੈ ਪਰ ਉਸ ਤੋਂ ਮੁਕਤੀ ਲਈ ਇੰਤਜ਼ਾਰ ਕਿਉਂ ਕਰੀਏ। ਇਹ ਕੰਮ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਿਲ ਕਰਨਾ ਹੈ, ਜਲਦ ਤੋਂ ਜਲਦ ਕਰਨਾ ਹੈ।'' ਉਨ੍ਹਾਂ ਕਿਹਾ,''ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਕਰਤੱਵਾਂ ਨੂੰ ਪਹਿਲ ਦੇਈਏ। ਜਿੱਥੇ ਕਰਤੱਵ ਨਿਭਾਉਣ ਦਾ ਅਹਿਸਾਸ ਹੁੰਦਾ ਹੈ, ਕਰਤੱਵ ਸਭ ਤੋਂ ਉੱਪਰ ਹੁੰਦਾ ਹੈ। ਉੱਥੇ ਭ੍ਰਿਸ਼ਟਾਚਾਰ ਵੀ ਨਹੀਂ ਰਹਿ ਸਕਦਾ।''

ਇਹ ਵੀ ਪੜ੍ਹੋ : ਦੇਸ਼ ਦੀ 75 ਫੀਸਦੀ ਆਬਾਦੀ ਨੂੰ ਲੱਗੇ ਕੋਰੋਨਾ ਟੀਕੇ, PM ਨੇ ਇਸ ਮਹੱਤਵਪੂਰਨ ਉਪਲਬੱਧੀ ਲਈ ਦਿੱਤੀ ਵਧਾਈ

ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੀ 74ਵੀਂ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਲ 2022 ਦੇ ਪਹਿਲੇ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ 'ਚ ਰਾਜਪਥ 'ਤੇ ਅਸੀਂ ਦੇਸ਼ ਦੇ ਸ਼ੌਰਿਆ ਦੀ ਜੋ ਝਾਕੀ ਦੇਖੀ, ਉਸ ਨੇ ਸਾਰਿਆਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ 'ਚ ਦੇਸ਼ ਇਨ੍ਹਾਂ ਕੋਸ਼ਿਸ਼ਾਂ ਰਾਹੀਂ ਆਪਣੇ ਰਾਸ਼ਟਰੀ ਪ੍ਰਤੀਕਾਂ ਨੂੰ ਮੁੜ ਸਨਮਾਨਤ ਕਰ ਰਿਹਾ ਹੈ। ਮੋਦੀ ਨੇ ਕਿਹਾ,''ਅਸੀਂ ਦੇਖਿਆ ਕਿ ਇੰਡੀਆ ਗੇਟ ਨੇੜੇ 'ਅਮਰ ਜਵਾਨ ਜੋਤੀ' ਕੋਲ ਹੀ 'ਰਾਸ਼ਟਰੀ ਯੁੱਧ ਸਮਾਰਕ' 'ਤੇ ਬਲ ਰਹੀਂ ਜੋਤੀ ਨੂੰ ਇਕ ਕੀਤਾ ਗਿਆ ਹੈ ਜੋ ਇਕ ਭਾਵੁਕ ਪਲ ਸੀ।'' 

ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ

ਉਨ੍ਹਾਂ ਕਿਹਾ ਕਿ ਦੇਸ਼ 'ਚ ਹੁਣ ਪਦਮ ਸਨਮਾਨ ਦਾ ਵੀ ਐਲਾਨ ਹੋਇਆ ਹੈ। ਪਦਮ ਪੁਰਸਕਾਰ ਪਾਉਣ ਵਾਲਿਆਂ 'ਚ ਕਈ ਅਜਿਹੇ ਨਾਮ ਵੀ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,''ਇਹ ਸਾਡੇ ਦੇਸ਼ ਦੇ ਅਨਾਮ ਹੀਰੋ ਹਨ, ਜਿਨ੍ਹਾਂ ਨੇ ਸਾਧਾਰਨ ਸਥਿਤੀਆਂ 'ਚ ਅਸਾਧਾਰਣ ਕੰਮ ਕੀਤਾ।'' ਉਨ੍ਹਾਂ ਕਿਹਾ ਕਿ ਅੰਮ੍ਰਿਤ ਮਹੋਤਸਵ ਦੇ ਆਯੋਜਨਾਂ ਵਿਚ ਦੇਸ਼ 'ਚ ਕਈ ਮਹੱਤਵਪੂਰਨ ਰਾਸ਼ਟਰੀ ਪੁਰਸਕਾਰ ਵੀ ਦਿੱਤੇ ਗਏ। ਉਨ੍ਹਾਂ 'ਚੋਂ ਇਕ ਹੈ- ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ। ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਮਿਲੇ, ਜਿਨ੍ਹਾਂ ਨੇ ਛੋਟੀ ਉਮਰ 'ਚ ਸਾਹਸਿਕ ਅਤੇ ਪ੍ਰੇਰਨਾਦਾਇਕ ਕੰਮ ਕੀਤੇ ਹਨ। ਮੋਦੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ 'ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚਿੱਠੀਆਂ ਅਤੇ ਸੰਦੇਸ਼ ਮਿਲਦੇ ਹਨ, ਜਿਨ੍ਹਾਂ 'ਚ ਕਈ ਸੁਝਾਅ ਵੀ ਹੁੰਦੇ ਹਨ ਅਤੇ ਇਸੇ ਲੜੀ 'ਚ ਉਨ੍ਹਾਂ ਨੂੰ ਇਕ ਕਰੋੜ ਤੋਂ ਵੱਧ ਬੱਚਿਆਂ ਨੇ ਆਪਣੇ 'ਮਨ ਕੀ ਬਾਤ' ਪੋਸਟਕਾਰਡ ਰਾਹੀਂ ਲਿਖ ਕੇ ਭੇਜੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News