ਕਾਰਪੋਰੇਟ ਘਰਾਨਿਆਂ ਨੂੰ ਕੁੜੀਆਂ ਦੀ ਸਿੱਖਿਆ ''ਚ ਯੋਗਦਾਨ ਦੇਣਾ ਚਾਹੀਦਾ : ਜਗਦੀਪ ਧਨਖੜ

Wednesday, Feb 07, 2024 - 12:07 PM (IST)

ਕਾਰਪੋਰੇਟ ਘਰਾਨਿਆਂ ਨੂੰ ਕੁੜੀਆਂ ਦੀ ਸਿੱਖਿਆ ''ਚ ਯੋਗਦਾਨ ਦੇਣਾ ਚਾਹੀਦਾ : ਜਗਦੀਪ ਧਨਖੜ

ਨਵੀਂ ਦਿੱਲੀ (ਭਾਸ਼ਾ)- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਲੋਕਤੰਤਰ 'ਚ ਔਰਤਾਂ ਸਭ ਤੋਂ ਵੱਡੀ ਹਿੱਤਧਾਰਕ ਹਨ ਅਤੇ ਉਨ੍ਹਾਂ ਨੇ ਕਾਰਪੋਰੇਟ ਘਰਾਨਿਆਂ ਤੋਂ ਅੱਗੇ ਆਉਣ ਅਤੇ ਕੁੜੀਆਂ ਦੀ ਸਿੱਖਿਆ 'ਚ ਯੋਗਦਾਨ ਦੇਣ ਲਈ ਕਿਹਾ। ਧਨਖੜ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ 'ਚ ਇੰਦਰਪ੍ਰਸਥ ਮਹਿਲਾ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। 

ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ

ਉਨ੍ਹਾਂ ਕਿਹਾ,''ਸਾਡੇ ਉਦਯੋਗਪਤੀ ਵਿਦੇਸ਼ੀ ਗੈਰ-ਲਾਭਕਾਰੀ ਸੰਗਠਨਾਂ ਨੂੰ ਕਾਫ਼ੀ ਦਾਨ ਦਿੰਦੇ ਹਨ। ਕਾਰਪੋਰੇਟ ਘਰਾਨਿਆਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਫੰਡ ਦਾ ਇਸਤੇਮਾਲ ਕੁੜੀਆਂ ਦੀ ਸਿੱਖਿਆ 'ਚ ਕਰਨਾ ਚਾਹੀਦਾ।'' ਧਨਖੜ ਨੇ ਕਿਹਾ ਕਿ ਇਕ ਕੁੜੀ ਨੂੰ ਸਿੱਖਿਅਤ ਕਰਨ ਨਾਲ ਪੂਰੀ ਪੀੜ੍ਹੀ ਬਦਲ ਸਕਦੀ ਹੈ ਅਤੇ ਇਕ ਕ੍ਰਾਂਤੀ ਆ ਸਕਦੀ ਹੈ। ਕਾਲਜ ਦੀਆਂ ਵਿਦਿਆਰਥਣਾਂ ਨੂੰ ਨਵੇਂ ਸੰਸਦ ਭਵਨ ਦਾ ਦੌਰਾ ਕਰਨ ਦਾ ਸੱਦਾ ਦਿੰਦੇ ਹੋਏ ਧਨਖੜ ਨੇ ਉਨ੍ਹਾਂ ਨੂੰ ਫ਼ੌਜ ਦੱਸਿਆ ਜੋ 'ਅੰਮ੍ਰਿਤ ਕਾਲ' ਦੇ ਅਗਲੇ 25 ਸਾਲਾਂ 'ਚ ਸੁਨਹਿਰੀ ਦੌਰ ਦੀ ਸ਼ੁਰੂਆਤ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News