ਕੋਰੋਨਾ ਦਾ ਖ਼ੌਫ਼ : ਮਾਪੇ ਪਰੇਸ਼ਾਨ, ਆਖਰਕਾਰ ਕਿਵੇਂ ਭੇਜਾਂਗੇ ਆਪਣੇ ਕਲੇਜੇ ਦੇ ਟੁੱਕੜੇ ਨੂੰ ਸਕੂਲ

Sunday, Jun 14, 2020 - 02:23 PM (IST)

ਕੋਰੋਨਾ ਦਾ ਖ਼ੌਫ਼ : ਮਾਪੇ ਪਰੇਸ਼ਾਨ, ਆਖਰਕਾਰ ਕਿਵੇਂ ਭੇਜਾਂਗੇ ਆਪਣੇ ਕਲੇਜੇ ਦੇ ਟੁੱਕੜੇ ਨੂੰ ਸਕੂਲ

ਮੇਰਠ (ਵਾਰਤਾ)— ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਦਰਮਿਆਨ ਮਾਪੇ ਇਸ ਤਣਾਅ ਵਿਚ ਹਨ ਕਿ ਜਦੋਂ ਤੱਕ ਇਸ ਮਹਾਮਾਰੀ ਦਾ ਪ੍ਰਭਾਵੀ ਇਲਾਜ ਜਾਂ ਟੀਕਾ ਨਹੀਂ ਆ ਜਾਂਦਾ, ਉਦੋਂ ਤੱਕ ਆਪਣੇ ਕਲੇਜੇ ਦੇ ਟੁਕੜੇ ਨੂੰ ਆਖਰ ਕਿਵੇਂ ਸਕੂਲ ਭੇਜ ਦੇਣਗੇ। ਰਾਜਧਾਨੀ ਦਿੱਲੀ, ਗੁਰੂਗ੍ਰਾਮ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਰੀਬ 10 ਹਜ਼ਾਰ ਲੋਕਾਂ 'ਤੇ 12 ਤੋਂ 14 ਜੂਨ ਤੱਕ ਕੀਤੇ ਗਏ ਆਨਲਾਈਨ ਸ਼ੋਧ ਸਰਵੇ 'ਕੋਰੋਨਾ ਵਾਇਰਸ ਦੇ ਰਹਿੰਦੇ ਬੱਚੇ ਨੂੰ ਸਕੂਲ ਕਿਵੇਂ ਭੇਜੀਏ' ਦੀ ਰਿਪੋਰਟ ਵਿਚ ਅਜਿਹਾ ਹੀ ਕੁਝ ਹੈਰਾਨ ਕਰਨ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਸਮਾਜਿਕ ਵਿਗਿਆਨਕ ਡਾ. ਉਜਮਾ ਨਾਜ਼ ਨੇ ਇਹ ਸ਼ੋਧ ਸਰਵੇ ਮੇਰਠ ਦੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਨਾਨਕ ਚੰਦ ਐਂਗਲੋਂ ਸੰਸਕ੍ਰਿਤ ਪੋਸਟ ਗਰੈਜੂਏਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਮੁਖੀ ਸਮਾਜ ਸ਼ਾਸਤਰੀ ਪ੍ਰੋਫੈਸਰ ਧਰਮਵੀਰ ਮਹਾਜਨ ਦੀ ਅਗਵਾਈ 'ਚ ਕੀਤਾ ਹੈ। 

ਡਾ. ਉਜਮਾ ਨੇ ਦੱਸਿਆ ਕਿ ਸਰਵੇ 'ਚ 77.5 ਫੀਸਦੀ ਪੁਰਸ਼ ਅਤੇ 22.5 ਫੀਸਦੀ ਬੀਬੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ 84.3 ਫੀਸਦੀ ਮਾਪੇ, 5.5 ਫੀਸਦੀ ਦਾਦਾ-ਦਾਦੀ, 1.2 ਨਾਨਾ-ਨਾਨੀ ਅਤੇ 8.9 ਫੀਸਦੀ ਹੋਰ ਮਾਪੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਜਮਾਤ ਪਹਿਲੀ ਤੋਂ 5 ਤੱਕ 40.1 ਫੀਸਦੀ, ਜਮਾਤ 6ਵੀਂ ਤੋਂ 8ਵੀਂ ਜਮਾਤ ਤੱਕ ਦੇ 21.6 ਫੀਸਦੀ, ਜਮਾਤ 9ਵੀਂ ਤੋਂ 12ਵੀਂ ਦੇ 20 ਫੀਸਦੀ ਅਤੇ ਨਰਸਰੀ ਤੋਂ ਯੂਕੇਜੀ ਦੇ ਬੱਚਿਆਂ ਦੇ 18.4 ਫੀਸਦੀ ਮਾਪੇ ਸ਼ਾਮਲ ਹੋਏ। ਕਈ ਸ਼ੋਧ ਕਰਨ ਚੁੱਕੀ ਡਾ. ਉਜਮਾ ਨੇ ਦੱਸਿਆ ਕਿ ਤਮਾਮ ਮਾਪੇ ਨੇ ਮੌਜੂਦਾ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਬੱਚਿਆਂ ਦੇ ਕਰੀਅਰ ਦੀ ਬਜਾਏ ਉਸ ਦੀ ਜ਼ਿੰਦਗੀ ਨੂੰ ਆਪਣੀ ਪਹਿਲੀ ਪਹਿਲ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਅੱਜ ਤੱਕ ਆਪਣੇ ਬੱਚੇ ਨੂੰ ਗੁਆਂਢੀ 'ਚ ਹੌਬੀ ਕਲਾਸ, ਖੇਡਣ, ਜਨਮ ਦਿਨ ਪਾਰਾਟੀ ਵਿਚ ਨਹੀਂ ਭੇਜਿਆ ਤਾਂ ਸਕੂਲ ਭੇਜਣ ਬਾਰੇ ਕਿਵੇਂ ਸੋਚ ਸਕਦੇ ਹਨ, ਜਦਕਿ ਅਜੇ ਤੱਕ ਕੋਰੋਨਾ ਦਾ ਕਹਿਰ ਰੁਕਿਆ ਨਹੀਂ ਹੈ।

ਡਾ. ਉਜਮਾ ਨੇ ਦੱਸਿਆ ਕਿ 97.3 ਫੀਸਦੀ ਮਾਪਿਆਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਕੋਰੋਨਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਵਿਚ ਸਕੂਲ ਸਮਰੱਥ ਨਹੀਂ ਹਨ ਅਤੇ ਉਨ੍ਹਾਂ ਦਾ ਬੱਚਾ ਉੱਥੇ ਸੁਰੱਖਿਅਤ ਨਹੀਂ ਰਹਿ ਸਕਦਾ। ਤਮਾਮ ਸੁਰੱਖਿਆ ਉਪਾਵਾਂ ਦਾ ਦਾਅਵਾ ਕਰਨ ਵਾਲੇ ਸਕੂਲਾਂ ਵਿਚ ਉਨ੍ਹਾਂ ਦੇ ਬੱਚੇ ਦੀ ਦੇਖਭਾਲ ਉਂਝ ਨਹੀਂ ਹੋ ਸਕੇਗੀ, ਜਿਵੇਂ ਘਰ 'ਚ ਉਹ ਖੁਦ ਕਰਦੇ ਹਨ। ਡਾ. ਉਜਮਾ ਨੇ ਦੱਸਿਆ ਕਿ ਜੇਕਰ ਕਿਸੇ ਸਕੂਲ 'ਚ ਕੁਝ ਬੱਚੇ ਕੋਰੋਨਾ ਪਾਜ਼ੇਟਿਵ ਹੋ ਜਾਂਦੇ ਹਨ ਤਾਂ 54 ਫੀਸਦੀ ਮਾਪਿਆਂ ਨੇ ਇਸ ਲਈ ਸਕੂਲ ਪ੍ਰਬੰਧਨ ਨੂੰ ਅਤੇ 45 ਫੀਸਦੀ ਨੇ ਖੁਦ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਦਕਿ 74 ਫੀਸਦੀ ਦਾ ਕਹਿਣਾ ਹੈ ਕਿ ਉਹ ਸਕੂਲ ਤੋਂ ਆਪਣੇ ਬੱਚੇ ਦੀ ਸੁਰੱਖਿਆ ਦੀ ਗਰੰਟੀ ਲਈ ਲਿਖਤੀ ਸਮਝੌਤੇ ਦੇ ਬਿਨਾਂ ਬੱਚੇ ਨੂੰ ਸਕੂਲ ਨਹੀਂ ਭੇਜਣਗੇ।


author

Tanu

Content Editor

Related News