ਕੋਰੋਨਾਵਾਇਰਸ : ਮਾਸਕ ਦੀ ਹੋਈ ਕਮੀ, ਥਰਮਾਮੀਟਰ ਦੀ ਕੀਮਤ ’ਚ 3 ਗੁਣਾ ਵਾਧਾ

Thursday, Mar 05, 2020 - 06:23 PM (IST)

ਕੋਰੋਨਾਵਾਇਰਸ : ਮਾਸਕ ਦੀ ਹੋਈ ਕਮੀ, ਥਰਮਾਮੀਟਰ ਦੀ ਕੀਮਤ ’ਚ 3 ਗੁਣਾ ਵਾਧਾ

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੀ ਰੋਕਥਾਮ ’ਚ ਨਿੱਜੀ ਸੁਰੱਖਿਆ ਉਪਕਰਨਾਂ (ਪੀ. ਪੀ. ਈ.) ਦੀ ਕੌਮਾਂਤਰੀ ਸਪਲਾਈ ਰੁਕਾਵਟ ਪਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਵਿਸ਼ਵ ਪੱਧਰ ’ਤੇ ਨਿੱਜੀ ਸੁਰੱਖਿਆ ਉਪਕਰਨਾਂ (ਪੀ. ਪੀ. ਈ.) ਦੀ ਮੰਗ ਵਧੀ ਹੈ ਪਰ ਵਧਦੀ ਮੰਗ ਕਾਰਣ ਇਨ੍ਹਾਂ ਦੀ ਜਮ੍ਹਾਖੋਰੀ ਅਤੇ ਦੁਰਵਰਤੋਂ ਨਾਲ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਅਤੇ ਹੋਰ ਪੀੜਤ ਮਰੀਜ਼ਾਂ ਦੀ ਜਾਨ ਜੋਖਮ ’ਚ ਹੈ। ਸਿਹਤ ਕਰਮਚਾਰੀ ਖੁਦ ਨੂੰ ਅਤੇ ਆਪਣੇ ਮਰੀਜ਼ਾਂ ਨੂੰ ਪੀੜਤ ਹੋਣ ਅਤੇ ਦੂਜਿਆਂ ਨੂੰ ਪੀੜਤ ਕਰਨ ਤੋਂ ਬਚਾਉਣ ਲਈ ਨਿੱਜੀ ਸੁਰੱਖਿਆ ਉਪਕਰਨਾਂ ’ਤੇ ਭਰੋਸਾ ਕਰਦੇ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਨੂੰ ਪਹਿਲ ਦਿੱਤੀ ਜਾ ਰਹੀ ਹੈ।

PunjabKesari

ਇਸ ਕਾਰਣ ਮੁੰਬਈ ’ਚ ਮਾਸਕ ਦੀ ਕਮੀ ਹੋ ਗਈ ਹੈ। ਨਾਲ ਹੀ ਥਰਮਾਮੀਟਰ ਦੀ ਕੀਮਤ ’ਚ 3 ਗੁਣਾ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮਾਸਕ ਅਤੇ ਥਰਮਾਮੀਟਰ ਦੀਆਂ ਕੀਮਤਾਂ ’ਚ ਵਾਧੇ ਦਾ ਕਾਰਣ ਉੱਤਰ ਭਾਰਤ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਦਾ ਪਾਇਆ ਜਾਣਾ ਹੈ। ਸੂਤਰਾਂ ਮੁਤਾਬਕ ਨਾਨ-ਕੰਟੈਕਟ ਥਰਮਾਮੀਟਰ ਜ਼ਿਆਦਾਤਰ ਮੈਡੀਕਲ ਸਟੋਰ ਤੋਂ ਗਾਇਬ ਹਨ। ਜਿੱਥੇ ਸਟਾਕ ਹੈ, ਉਥੇ ਇਕ ਥਰਮਾਮੀਟਰ ਕਰੀਬ 2500 ਤੋਂ 3000 ਰੁਪਏ ’ਚ ਮਿਲ ਰਿਹਾ ਹੈ, ਜਿਸ ਦੀ ਅਸਲੀ ਕੀਮਤ 500 ਤੋਂ 800 ਰੁਪਏ ਵਿਚਾਲੇ ਹੈ।

PunjabKesari

ਮਾਸਕ ਦੀ ਡਿਮਾਂਡ 300 ਫੀਸਦੀ
ਆਲ ਫੂਡ ਐਂਡ ਡਰੱਗ ਲਾਇਸੈਂਸ ਹੋਲਡਰ ਫਾਊਂਡੇਸ਼ਨ ਦੇ ਚੇਅਰਮੈਨ ਅਭੈ ਪਾਂਡੇ ਨੇ ਕਿਹਾ ਕਿ ਇਨ੍ਹਾਂ ਥਰਮਾਮੀਟਰ ਨੂੰ ਸਟੋਰਕੀਪਰ ਉਨ੍ਹਾਂ ਦੀ ਅਸਲੀ ਕੀਮਤ ਦੇ 3 ਤੋਂ 4 ਗੁਣਾ ਕੀਮਤ ’ਤੇ ਵੇਚ ਰਹੇ ਹਨ। ਇਸ ਤੋਂ ਇਲਾਵਾ ਸਰਜੀਕਲ ਅਤੇ ਐੱਨ95 ਮਾਸਕ ਦੀ ਕਮੀ ਹੋ ਗਈ ਹੈ। ਮਹਾਰਾਸ਼ਟਰ ਦੇ ਮਾਸਕ ਨਿਰਮਾਤਾ ਡਾਇਰੈਕਟਰ ਆਫ ਮੈਗਨਮ ਮੈਡੀਕੇਅਰ ਦੇ ਡਾਇਰੈਕਟਰ ਰਾਕੇਸ਼ ਭਗਤ ਮੁਤਾਬਕ ਸਕਾਈਰਾਕੇਟ ਮਾਸਕ ਦੀ ਡਿਮਾਂਡ 300 ਫੀਸਦੀ ਹੋ ਗਈ ਹੈ ਪਰ ਸਰਕਾਰ ਵੱਲੋਂ ਦਰਾਮਦ ’ਤੇ ਬੈਨ ਲਾ ਦਿੱਤਾ ਗਿਆ ਹੈ। ਇਸ ਨਾਲ ਲੋਕਲ ਮਾਸਕ ਮੈਨੂਫੈਕਚਰਜ਼ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਸਕ ਦੇ ਨਿਰਮਾਣ ਲਈ ਰਾਅ-ਮਟੀਰੀਅਲ ਦੀ ਦਰਾਮਦ ਚੀਨ ਤੋਂ ਹੀ ਕੀਤੀ ਜਾਂਦੀ ਹੈ।

PunjabKesari

ਕੀ ਹੁੰਦੇ ਹਨ ਨਾਨ-ਕੰਟੈਕਟ ਥਰਮਾਮੀਟਰ
ਨਾਨ-ਕੰਟੈਕਟ ਥਰਮਾਮੀਟਰ ਸਰੀਰ ਤੋਂ ਕਰੀਬ 15 ਸੈ. ਮੀ. ਦੂਰੋਂ ਹੀ ਬਾਡੀ ਦਾ ਤਾਪਮਾਨ ਮਾਪਣ ਦੀ ਸਮਰੱਥਾ ਰੱਖਦੇ ਹਨ। ਇਸ ਨੂੰ ਸਰੀਰ ਨਾਲ ਕੁਨੈਕਟ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਸ ਥਰਮਾਮੀਟਰ ਦੀ ਵਰਤੋਂ ਜ਼ਿਆਦਾਤਰ ਇਨਫੈਕਸ਼ਨ ਵਾਲੇ ਮਾਮਲਿਆਂ ’ਚ ਕੀਤੀ ਜਾਂਦੀ ਹੈ। ਅਜਿਹੇ ਥਰਮਾਮੀਟਰ ਦੀ ਵਰਤੋਂ ਮੈਡੀਕਲ ਸਟਾਫ ਕਰਦਾ ਹੈ।

PunjabKesari

ਵਿਦੇਸ਼ਾਂ ’ਚ ਵੀ 6 ਗੁਣਾ ਵਧ ਚੁੱਕੇ ਹਨ ਮਾਸਕ ਦੇ ਮੁੱਲ
ਜੇਨੇਵਾ/ਮਾਸਕੋ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ‘ਕੋਵਿਡ-19’ ਦੀ ਇਨਫੈਕਸ਼ਨ ਫੈਲਣ ਤੋਂ ਬਾਅਦ ਦੁਨੀਆ ਭਰ ’ਚ ਮਾਸਕ ਅਤੇ ਦਸਤਾਨੇ ਵਰਗੇ ਨਿੱਜੀ ਬਚਾਅ ਸਾਧਨਾਂ ਦੀ ਕਿੱਲਤ ਪੈਦਾ ਹੋ ਗਈ ਹੈ, ਜਿਸ ਨਾਲ ਇਨ੍ਹਾਂ ਦੇ ਮੁੱਲ 6 ਗੁਣਾ ਤੱਕ ਵਧ ਗਏ ਹਨ। ਡਬਲਯੂ. ਐੱਚ. ਓ. ਨੇ ਚਿਤਾਵਨੀ ਦਿੱਤੀ ਹੈ ਕਿ ਮੰਗ ਵਧਣ ਨਾਲ ਵਾਇਰਸ ਤੋਂ ਨਿੱਜੀ ਬਚਾਅ ਦੇ ਸਾਧਨ ਜਿਵੇਂ ਮਾਸਕ, ਦਸਤਾਨੇ ਆਦਿ ਦੀ ਜਿੱਥੇ ਸਪਲਾਈ ਪ੍ਰਭਾਵਿਤ ਹੋ ਹੋ ਰਹੀ ਹੈ, ਉਥੇ ਹੀ ਅੰਨ੍ਹੇਵਾਹ ਖਰੀਦ ਅਤੇ ਕਾਲਾਬਾਜ਼ਾਰੀ ਲਈ ਭੰਡਾਰਨ ਵੀ ਸ਼ੁਰੂ ਹੋ ਗਿਆ ਹੈ।

PunjabKesari

ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਤੇਦਰੋਸ ਏ. ਗੇਬ੍ਰਿਏਸਿਸ ਨੇ ਦੱਸਿਆ ਕਿ ਕੋਵਿਡ-19 ਦੇ ਫੈਲਣ ਤੋਂ ਬਾਅਦ ਸਰਜੀਕਲ ਮਾਸਕ ਦੀ ਕੀਮਤ 6 ਗੁਣਾ, ਐੱਨ-95 ਮਾਸਕ ਦੀ ਕੀਮਤ 3 ਗੁਣਾ ਅਤੇ ਡਾਕਟਰਾਂ ਵੱਲੋਂ ਪਹਿਨੇ ਜਾਣ ਵਾਲੇ ਗਾਊਨ ਦੀ ਕੀਮਤ 2 ਗੁਣਾ ਵਧ ਚੁੱਕੀ ਹੈ।

PunjabKesari

ਓਧਰ ਰੂਸ ਸਰਕਾਰ ਨੇ ਅੱਜ ਤੋਂ 1 ਜੂਨ ਤੱਕ ਲਈ ਮਾਸਕ ਅਤੇ ਕੁਝ ਹੋਰ ਮੈਡੀਕਲ ਉਪਕਰਨਾਂ ਦੀ ਸਪਲਾਈ ਦੀ ਬਰਾਮਦ ’ਤੇ ਰੋਕ ਲਾ ਦਿੱਤੀ। ਉਥੇ ਹੀ ਸਰਕਾਰ ਨੇ ਨਿੱਜੀ ਵਰਤੋਂ ਅਤੇ ਮਨੁੱਖੀ ਸਹਾਇਤਾ ਲਈ ਭੇਜੇ ਜਾਣ ਵਾਲੇ ਉਤਪਾਦਾਂ ’ਚ ਬੈਂਡੇਜ, ਪੱਟੀਆਂ, ਸੁਰੱਖਿਆਤਮਕ, ਕੀਟਾਣੂਨਾਸ਼ਕ ਅਤੇ ਵਾਇਰਸ ਰੋਕੂ ਦਵਾਈਆਂ ਦੇ ਨਾਲ-ਨਾਲ ਕੁਝ ਹੋਰ ਵਸਤਾਂ ਨੂੰ ਇਸ ’ਚ ਛੋਟ ਦਿੱਤੀ ਹੈ।

PunjabKesari

ਸਾਧਾਰਨ ਮਾਸਕ ਦੀ ਕੀਮਤ ਹੋਈ 35 ਰੁਪਏ
ਡਬਲਯੂ. ਐੱਚ. ਓ. ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੈਡੀਕਲ ਸਟਾਫ ਨੂੰ ਸਰਜੀਕਲ ਮਾਸਕ ਦੀ ਵਰਤੋਂ ਕਰਨ ਦੀ ਨਸੀਹਤ ਦਿੱਤੀ ਹੈ, ਜਿਸ ਦੀ ਕੀਮਤ 75 ਪੈਸੇ ਪ੍ਰਤੀ ਪੀਸ ਹੋਇਆ ਕਰਦੀ ਸੀ ਪਰ ਚੀਨ ’ਚ ਕੋਰੋਨਾ ਵਾਇਰਸ ਦੇ ਖੌਫ ਤੋਂ ਬਾਅਦ ਕੀਮਤ ਵਧ ਕੇ 8 ਤੋਂ 10 ਰੁਪਏ ਹੋ ਗਈ। ਉਥੇ ਹੀ ਭਾਰਤ ’ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਇਸ ਮਾਸਕ ਦੀ ਕੀਮਤ 35 ਰੁਪਏ ਪ੍ਰਤੀ ਪੀਸ ਹੋ ਗਈ ਹੈ।

PunjabKesari

89 ਮਿਲੀਅਨ ਮੈਡੀਕਲ ਮਾਸਕ ਦੀ ਲੋੜ
ਹਰ ਇਕ ਮਹੀਨੇ ਕੋਵਿਡ-19 ਤੋਂ ਬਚਣ ਲਈ ਅੰਦਾਜ਼ਨ 89 ਮਿਲੀਅਨ ਮੈਡੀਕਲ ਮਾਸਕ ਦੀ ਲੋੜ ਰਹੀ ਹੈ। ਦਸਤਾਨਿਆਂ ਲਈ ਇਹ ਅੰਕੜਾ 76 ਮਿਲੀਅਨ ਤੱਕ ਜਾਂਦਾ ਹੈ, ਜਦੋਂਕਿ ਕਾਲੇ ਚਸ਼ਮੇ ਦੀ ਕੌਮਾਂਤਰੀ ਮੰਗ 1.6 ਮਿਲੀਅਨ ਪ੍ਰਤੀ ਮਹੀਨਾ ਹੈ। ਹਾਲ ਹੀ ’ਚ ਡਬਲਯੂ. ਐੱਚ. ਓ. ਨੇ ਸਿਹਤ ਦੇਖਭਾਲ ਸੈਟਿੰਗਸ ’ਚ ਪੀ. ਪੀ. ਈ. ਦੇ ਤਰਕਸੰਗਤ ਅਤੇ ਉੱਚਿਤ ਵਰਤੋਂ ਅਤੇ ਸਪਲਾਈ ਦੇ ਪ੍ਰਭਾਵੀ ਪ੍ਰਬੰਧਨ ਲਈ ਕਿਹਾ ਹੈ। ਇਨ੍ਹਾਂ ਉਪਕਰਨਾਂ ਦੀ ਵਧਦੀ ਕੌਮਾਂਤਰੀ ਮੰਗ ਨੂੰ ਪੂਰਾ ਕਰਨ ਲਈ ਡਬਲਯੂ. ਐੱਚ. ਓ. ਦਾ ਅੰਦਾਜ਼ਾ ਹੈ ਕਿ ਉਦਯੋਗ ਨੂੰ ਵਿਨਿਰਮਾਣ ’ਚ 40 ਫੀਸਦੀ ਦਾ ਵਾਧਾ ਕਰਨਾ ਚਾਹੀਦਾ ਹੈ।

PunjabKesari

 

 

ਕੋਰੋਨਾਵਾਇਰਸ ਕਾਰਣ ਇੰਨ੍ਹਾਂ ਕੰਪਨੀਆਂ ਦੇ ਸਮਾਰਟਫੋਨਸ ਹੋ ਸਕਦੇ ਹਨ ਮਹਿੰਗੇ

 

ਕੋਰੋਨਾਵਾਇਰਸ ਸਬੰਧੀ ਇਨ੍ਹਾਂ ਗੱਲਾਂ ਨੂੰ ਸਰਚ ਕਰਨ ਵੇਲੇ ਰਹੋ ਸਾਵਧਾਨ

 


author

Karan Kumar

Content Editor

Related News