''ਕੋਰੋਨਾ ਦੀ ਸਥਿਤੀ ਗੰਭੀਰ, ਟੈਸਟਿੰਗ ਵਧਣ ਨਾਲ ਸਾਹਮਣੇ ਆਵੇਗੀ ਅਸਲੀ ਤਸਵੀਰ''

04/12/2020 4:41:35 PM

ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਦੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਪਰ ਸਾਡੇ ਕੋਲ ਕੋਰੋਨਾ ਟੈਸਟਿੰਗ ਦੀ ਉੱਚਿਤ ਸਹੂਲਤ ਨਹੀਂ ਹੈ, ਇਸ ਲਈ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ ਹੈ। ਕਮਲਨਾਥ ਨੇ ਐਤਵਾਰ ਭਾਵ ਅੱਜ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਸਥਿਤੀ ਉਸ ਤੋਂ ਵੀ ਖਰਾਬ ਹਨ। ਟੈਸਟਿੰਗ ਤੋਂ ਬਾਅਦ ਹੀ ਇਸ ਦੀ ਹਕੀਕਤ ਦਾ ਪਤਾ ਲੱਗ ਰਿਹਾ ਹੈ ਪਰ ਸਾਡੇ ਕੋਲ ਟੈਸਟਿੰਗ ਸਹੂਲਤ ਨਹੀਂ ਹੈ। ਇਸ ਦਾ ਮਤਲਬ ਜਿਨ੍ਹੀ ਘੱਟ ਟੈਸਟਿੰਗ ਹੋਵੇਗੀ, ਓਨੇ ਹੀ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆਉਣਗੇ। 

ਕਮਲਨਾਥ ਨੇ ਅੱਗੇ ਕਿਹਾ ਕਿ ਸਰਕਾਰ ਨੇ ਟੈਸਟਿੰਗ ਨੂੰ ਲੈ ਕੇ ਹਾਲਾਤ ਦਾ ਮਜ਼ਾਕ ਬਣਾ ਦਿੱਤਾ ਹੈ। ਕਦੇ ਕਹਿੰਦੀ ਹੈ ਕਿ ਕੋਰੋਨਾ ਟੈਸਟਿੰਗ ਕਿਟ ਮਾਨੇਸਰ 'ਚ ਬਣ ਰਹੀ ਹੈ, ਕਦੇ ਕਹਿੰਦੀ ਹੈ ਕਿ ਛੇਤੀ ਹੀ ਕਿਸੇ ਹੋਰ ਥਾਂ ਤੋਂ ਆਉਣ ਵਾਲੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 90 ਫੀਸਦੀ ਟੈਸਟਿੰਗ ਸਹੂਲਤ ਚੀਨ ਤੋਂ ਆਉਂਦੀ ਹੈ ਪਰ ਜਿਨ੍ਹਾਂ ਦੇਸ਼ਾਂ ਨੇ ਪਹਿਲਾਂ ਆਰਡਰ ਦਿੱਤੇ ਹੋਣਗੇ, ਪਹਿਲਾਂ ਉਨ੍ਹਾਂ ਨੂੰ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਸਿਰਫ ਸ਼ਹਿਰੀ ਖੇਤਰ 'ਚ ਟੈਸਟਿੰਗ ਹੋ ਰਹੀ ਹੈ।

ਉਨ੍ਹਾਂ ਨੇ ਸਵਾਲ ਕੀਤਾ ਕਿ ਸਾਡੇ ਪੇਂਡੂ ਖੇਤਰਾਂ 'ਚ ਕਿੰਨੀ ਟੈਸਟਿੰਗ ਹੋ ਰਹੀ ਹੈ? ਮੱਧ ਪ੍ਰਦੇਸ਼ 'ਚ ਗਿਣੇ-ਚੁਣੇ ਲੋਕਾਂ ਦੀ ਟੈਸਟਿੰਗ ਹੁੰਦੀ ਹੈ, ਮੇਰੇ ਖਿਆਲ ਤੋਂ 25 ਤੋਂ 30 ਲੋਕਾਂ ਦੀ ਟੈਸਟਿੰਗ ਹੁੰਦੀ ਹੈ, 10 ਲੱਖ ਲੋਕਾਂ ਵਿਚੋਂ। ਜਿੰਨਾ ਟੈਸਟ ਓਨਾਂ ਕੋਰੋਨਾ, ਜਿੰਨਾ ਟੈਸਟ ਘੱਟ ਕਰੋ, ਓਨਾਂ ਘੱਟ ਕੋਰੋਨਾ, ਜਿੰਨਾ ਟੈਸਟ ਜ਼ਿਆਦਾ ਕਰੋ, ਓਨਾਂ ਜ਼ਿਆਦਾ ਕੋਰੋਨਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਚਿੰਤਾ ਦੀ ਗੱਲ ਹੈ ਕਿ ਕੋਰੋਨਾ ਨੂੰ ਲੈ ਕੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਇਹ ਸ਼ਹਿਰੀ ਖੇਤਰ ਦੇ ਹਨ, ਪੇਂਡੂ ਖੇਤਰ ਦੇ ਨਹੀਂ ਹਨ।


Tanu

Content Editor

Related News