ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਸਾਦ ਦੇ ਫਾਰਮ ਹਾਊਸ ''ਤੇ ਦਿੱਲੀ ਪੁਲਸ ਦਾ ਛਾਪਾ

Thursday, Apr 23, 2020 - 01:57 PM (IST)

ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਸਾਦ ਦੇ ਫਾਰਮ ਹਾਊਸ ''ਤੇ ਦਿੱਲੀ ਪੁਲਸ ਦਾ ਛਾਪਾ

ਨਵੀਂ ਦਿੱਲੀ/ਸ਼ਾਮਲੀ- ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀ ਨਿਜਾਮੁਦੀਨ ਮਰਕਜ਼ 'ਚ ਧੱਜੀਆਂ ਉਡਾਉਣ ਵਾਲੇ ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਮੁਹੰਮਦ ਸਾਦ ਕੰਧਾਲਵੀ ਦੇ ਫਾਰਮ ਹਾਊਸ 'ਤੇ ਦਿੱਲੀ ਪੁਲਸ ਨੇ ਵੀਰਵਾਰ ਨੂੰ ਛਾਪਾ ਮਾਰਿਆ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਸਥਿਤ ਮੌਲਾਨਾ ਦੇ ਫਾਰਮ ਹਾਊਸ 'ਤੇ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਦੀ ਟੀਮ ਨੇ ਛਾਪੇਮਾਰੀ ਕੀਤੀ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪੁਲਸ ਦੀ ਟੀਮ ਨੇ ਪ੍ਰੋਟੈਕਸ਼ਨ ਕਿਟ ਵੀ ਪਾਈ ਹੋਈ ਸੀ।

ਨਿਜਾਮੁਦੀਨ ਮਰਕਜ਼ 'ਚ ਪਿਛਲੇ ਮਹੀਨੇ ਹੋਏ ਮਜ਼ਹਬੀ ਜਲਸੇ 'ਚ ਸ਼ਾਮਲ ਹੋਏ ਲੋਕਾਂ ਤੋਂ ਵੱਡੇ ਪੈਮਾਨੇ 'ਤੇ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਫੈਲਿਆ ਹੈ। ਹੁਣ ਤੱਕ ਮਰਕਜ਼ ਨਾਲ ਜੁੜੇ 4 ਹਜ਼ਾਰ ਤੋਂ ਵਧ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਜਾ ਚੁਕੀ ਹੈ। ਇਸ ਲਾਪਰਵਾਹੀ ਕਾਰਨ ਮੌਲਾਨਾ ਸਾਦ ਵਿਰੁੱਧ ਪੁਲਸ ਨੇ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਅਧੀਨ ਵੀ ਕੇਸ ਦਰਜ ਕੀਤਾ ਹੈ। ਇੰਨਾ ਹੀ ਨਹੀਂ, ਮੌਲਾਨਾ ਸਾਦ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਸ਼ਿਕੰਜਾ ਵੀ ਕੱਸ ਗਿਆ ਹੈ। ਤਬਲੀਗੀ ਜਮਾਤ ਨਾਲ ਜੁੜੇ ਮਨੀ ਲਾਂਡਰਿੰਗ ਕੇਸ 'ਚ ਈ.ਡੀ. ਨੇ ਵੀ ਮੌਲਾਨਾ ਸਾਦ ਅਤੇ ਮਰਕਜ਼ ਨਾਲ ਜੁੜੇ ਕਈ ਦੂਜੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।


author

DIsha

Content Editor

Related News