ਭਾਰਤ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਸਟੇ੍ਰਨ’ ਦਾ ਖ਼ੌਫ, ਹੁਣ ਤੱਕ 25 ਲੋਕ ਪੀੜਤ

Thursday, Dec 31, 2020 - 04:28 PM (IST)

ਭਾਰਤ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਸਟੇ੍ਰਨ’ ਦਾ ਖ਼ੌਫ, ਹੁਣ ਤੱਕ 25 ਲੋਕ ਪੀੜਤ

ਨਵੀਂ ਦਿੱਲੀ— ਬਿ੍ਰਟੇਨ ’ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟ੍ਰੇਨ) ਤੋਂ ਹੁਣ ਤੱਕ ਦੇਸ਼ ’ਚ ਕੁੱਲ 25 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ 25 ਪੀੜਤਾਂ ’ਚ ਮੰਗਲਵਾਰ ਅਤੇ ਬੁੱਧਵਾਰ ਨੂੰ ਵਾਇਰਸ ਦੇ ਨਵੇਂ ਪ੍ਰਕਾਰ ਵੈਂਰੀਐਂਟ ‘ਸਟ੍ਰੇਨ’ ਨਾਲ ਪੀੜਤ 20 ਮਰੀਜ਼ ਵੀ ਸ਼ਾਮਲ ਹਨ। ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਸਾਰੇ 25 ਮਰੀਜ਼ਾਂ ਨੂੰ ਹਸਪਤਾਲਾਂ ’ਚ ਇਕਾਂਤਵਾਸ ਰੱਖਿਆ ਗਿਆ ਹੈ। ਸਰਕਾਰ ਮੁਤਾਬਕ ਵੀਰਵਾਰ ਨੂੰ ਨਵੇਂ ਵਾਇਰਸ ਤੋਂ ਪੀੜਤ ਮਿਲੇ 5 ਮਰੀਜ਼ਾਂ ’ਚੋਂ 4 ’ਚ ਵਾਇਰਸ ਦੀ ਪੁਸ਼ਟੀ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ, ਪੁਣੇ ਵਿਚ ’ਚ ਹੋਈ। ਜਦਕਿ ਇਕ ਮਰੀਜ਼ ਦੇ ਪੀੜਤ ਹੋਣ ਦਾ ਪਤਾ ਜਿਨੋਮਿਕੀ ਅਤੇ ਸਮਵੇਤ ਜੀਵ ਵਿਗਿਆਨ ਸੰਸਥਾ ਵਿਚ ਹੋਈ ਜਾਂਚ ਵਿਚ ਪਤਾ ਲੱਗਾ।

ਮੰਤਰਾਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਨਾਲ ਆਏ ਯਾਤਰੀਆਂ ਅਤੇ ਸੰਪਰਕ ਵਿਚ ਆਏ ਪਰਿਵਾਰ ਤੇ ਹੋਰ ਮੈਂਬਰਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸੂਬਿਆਂ ਨੂੰ ਨਿਗਰਾਨੀ, ਰੋਕਥਾਮ, ਜਾਂਚ ਅਤੇ ਨਮੂਨਿਆਂ ਨੂੰ ਆਈ. ਐੱਨ. ਐੱਸ. ਐੱਸ. ਸੀ. ਓ. ਜੀ. ਲਾਇਬ੍ਰੇਰੀ ਭੇਜਣ ਲਈ ਨਿਯਮਿਤ ਰੂਪ ਨਾਲ ਸਲਾਹ-ਮਸ਼ਵਰਾ ਦਿੱਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬਿ੍ਰਟੇਨ ਵਿਚ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਵਾਇਰਸ ਦੇ ਇਸ ਨਵੇਂ ਪ੍ਰਕਾਰ ਦੇ ਸਟ੍ਰੇਨ ਦਾ ਹੁਣ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਲੈਬਨਾਨ ਅਤੇ ਸਿੰਗਾਪੁਰ ’ਚ ਵੀ ਮੌਜੂਦਗੀ ਦੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲਾ ਨੇ ਦੱਸਿਆ ਕਿ 25 ਨਵੰਬਰ ਤੋਂ 23 ਦਸੰਬਰ ਦੀ ਮੱਧ ਰਾਤ ਤੱਕ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ 33 ਹਜ਼ਾਰ ਲੋਕ ਬਿ੍ਰਟੇਨ ਤੋਂ ਆਏ ਹਨ। ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਰ. ਟੀ-ਪੀ. ਸੀ. ਆਰ. ਵਿਵਸਥਾ ਤੋਂ ਜਾਂਚ ਕਰਵਾ ਰਹੇ ਹਨ।


author

Tanu

Content Editor

Related News