ਕੋਰੋਨਾਵਾਇਰਸ : ਸਾਬਣ ਹੋਏ ਸਸਤੇ, ਕੰਪਨੀਆਂ ਨੇ ਵਧਾਇਆ ਉਤਪਾਦਨ

Friday, Mar 20, 2020 - 11:53 PM (IST)

ਨਵੀਂ ਦਿੱਲੀ—ਹਿੰਦੁਸਤਾਨ ਯੂਨੀਲੀਵਰ, ਗੋਦਰੇਜ ਕੰਜ਼ਿਊਮਰ ਅਤੇ ਪੰਤਜਲੀ ਵਰਗੀਆਂ ਐੱਫ.ਐੱਮ.ਸੀ.ਜੀ. ਕੰਪਨੀਆਂ ਨੇ ਕੋਰੋਨਵਾਇਰਸ ਦੇ ਪ੍ਰਭਾਵ ਨੂੰ ਰੋਕਨ 'ਚ ਲੋਕਾਂ ਦੀ ਮਦਦ ਲਈ ਸਾਬਣ ਅਤੇ ਸਵੱਛਤਾ ਦੇ ਹੋਰ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਅਤੇ ਇਨ੍ਹਾਂ ਦਾ ਉਤਪਾਦਨ ਵਧਾਉਣ ਲਈ ਸ਼ੁੱਕਰਵਾਰ ਨੂੰ ਐਲਾਨ ਕੀਤਾ। ਹਿੰਦੁਸਤਾਨ ਯੂਨੀਲੀਵਰ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ 100 ਕਰੋੜ ਰੁਪਏ ਦੀ ਵਚੱਨਬਧਤਾ ਜ਼ਾਹਿਰ ਕੀਤੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਹਿੰਦੁਸਤਾਨ ਯੂਨੀਲੀਵਰ ਜਨਤਕ ਹਿੱਤ 'ਚ ਲਾਈਫਬੁਆਏ ਸੈਨੇਟਾਈਜ਼ਰ, ਲਾਈਫਬੁਆਏ ਲਿਕਵਿਡ ਹੈਂਡਵਾਸ਼ ਅਤੇ ਡੋਮੇਕਸ ਫਲੋਰ ਕਲੀਨਰ ਦੀਆਂ ਕੀਮਤਾਂ 15 ਫੀਸਦੀ ਘਟਾ ਰਹੀ ਹੈ।

PunjabKesari

ਅਸੀਂ ਘਟੀ ਕੀਮਤਾਂ ਵਾਲੇ ਇਨ੍ਹਾਂ ਉਤਪਾਦਾਂ ਦਾ ਉਤਪਾਦਨ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਜਾ ਰਹੇ ਹਨ ਅਤੇ ਅਗਲੇ ਕੁਝ ਹਫਤਿਆਂ 'ਚ ਬਾਜ਼ਾਰ 'ਚ ਉਪਲੱਬਧ ਹੋਣਗੇ। ਕੰਪਨੀ ਨੇ ਕਿਹਾ ਕਿ ਉਹ ਸਮਾਜ ਦੇ ਜ਼ਰੂਰਤਮੰਦ ਵਰਗ ਨੂੰ ਅਗਲੇ ਕੁਝ ਮਹੀਨਿਆਂ 'ਚ ਦੋ ਕਰੇੜ ਲਾਈਫਬੁਆਏ ਸਾਬਣ ਦਾ ਵਿਤਰਣ ਕਰੇਗੀ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਮਹਿਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਕਟ 'ਚ ਕੰਪਨੀਆਂ ਨੂੰ ਵੱਡੀ ਭੂਮਿਕਾ ਨਿਭਾਉਣੀ ਹੁੰਦੀ ਹੈ।

PunjabKesari

ਅਸੀਂ ਸਰਕਾਰਾਂ ਅਤੇ ਆਪਣੇ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਸਾਥ ਮਿਲ ਕੇ ਇਸ ਗਲੋਬਲੀ ਸੰਕਟ ਨੂੰ ਪਾਰ ਕਰ ਸਕੀਏ। ਪੰਤਜਲੀ ਆਯੁਰਵੇਦ ਨੇ ਵੀ ਐਲੋਵੇਰਾ ਅਤੇ ਹਲਦੀ-ਚੰਦਨ ਸਾਬਣਾਂ ਦੀਆਂ ਕੀਮਤਾਂ 'ਚ 12.5 ਫੀਸਦੀ ਦੀ ਕੀਮਤ ਕਰਨ ਦਾ ਐਲਾਨ ਕੀਤਾ ਹੈ। ਗੋਦਰੇਜ ਨੇ ਕਿਹਾ ਕਿ ਉਸ ਨੇ ਕੱਚੀ ਸਮਗਰੀ ਦੀ ਕੀਮਤ 'ਚ ਹੋਏ ਵਾਧੇ ਦਾ ਬੋਝ ਉਪਭੋਗਤਾਵਾਂ 'ਤੇ ਨਾ ਪਾਉਣ ਦਾ ਫੈਸਲਾ ਲਿਆ ਹੈ।

PunjabKesari


Karan Kumar

Content Editor

Related News