ਕੋਰੋਨਾ ਨੂੰ ਲੈ ਕੇ ਸੋਨੀਆ ਗੰਭੀਰ, ਰਾਏਬਰੇਲੀ ਨੂੰ ਸੰਸਦ ਮੈਂਬਰ ਫੰਡ ਤੋਂ ਦਿੱਤੇ 1.17 ਕਰੋੜ ਰੁਪਏ
Saturday, Apr 24, 2021 - 06:31 PM (IST)
ਨਵੀਂ ਦਿੱਲੀ- ਰਾਏਬਰੇਲੀ ਜ਼ਿਲ੍ਹੇ 'ਚ ਵੱਧਦੇ ਕੋਰੋਨਾ ਸੰਕਟ ਨੂੰ ਲੈ ਕੇ ਸੰਸਦ ਮੈਂਬਰ ਸੋਨੀਆ ਗਾਂਧੀ ਗੰਭੀਰ ਹੈ। ਆਪਣਿਆਂ ਦੀ ਮਦਦ ਅਤੇ ਇਲਾਜ ਲਈ ਉਨ੍ਹਾਂ ਨੇ ਆਪਣੇ ਸੰਸਦ ਮੈਂਬਰ ਫੰਡ 'ਚੋਂ ਇਕ ਕਰੋੜ 17 ਲੱਖ 77 ਹਜ਼ਾਰ ਰੁਪਏ ਦਿੱਤੇ ਹਨ। ਉਨ੍ਹਾਂ ਨੇ ਬਕਾਇਦਾ ਡੀ.ਐੱਮ. ਨੂੰ ਚਿੱਠੀ ਲਿਖ ਕੇ ਆਪਣੇ ਸੰਸਦ ਮੈਂਬਰ ਫੰਡ 'ਚ ਉਪਲੱਬਧ ਪੂਰੀ ਰਾਸ਼ੀ ਕੋਰੋਨਾ ਸੁਰੱਖਿਆ 'ਚ ਖਰਚ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)
ਸੋਨੀਆ ਨੇ ਕਿਹਾ ਕਿ ਸਾਨੂੰ ਆਪਣੇ ਜ਼ਿਲ੍ਹੇ ਦੀ ਜਨਤਾ ਦੀ ਕਾਫ਼ੀ ਚਿੰਤਾ ਹੈ। ਸਾਰੇ ਕੋਰੋਨਾ ਨੂੰ ਲੈ ਕੇ ਚੌਕਸੀ ਵਰਤਣ। ਕਿਸੇ ਕਾਰਨ ਘਰੋਂ ਨਿਕਲੋ ਤਾਂ ਮਾਸਕ ਜ਼ਰੂਰ ਲਗਾਓ। ਨਾਲ ਹੀ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ ਸਮਾਜਿਕ ਦੂਰੀ ਦਾ ਪਾਲਣ ਕਰੋ। ਜ਼ਿਲ੍ਹੇ 'ਚ ਕੋਰੋਨਾ ਨਾਲ ਹਰ ਦਿਨ ਲੋਕ ਆਪਣੀ ਜਾਨ ਗੁਆ ਰਹੇ ਹਨ। ਨਾਲ ਹੀ ਲੋਕ ਪੀੜਤ ਹੋ ਰਹੇ ਹਨ। ਹਾਲਾਤ ਇਹ ਹਨ ਕਿ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਲੋਕਾਂ ਨੂੰ ਹਸਪਤਾਲਾਂ 'ਚ ਦਾਖ਼ਲ ਹੋਣ ਦੀ ਸਹੂਲਤ ਨਹੀਂ ਹੈ। ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਯੰਤਰ ਦੀ ਘਾਟ ਤੱਕ ਹੋ ਗਈ ਹੈ। ਅਜਿਹੇ 'ਚ ਜ਼ਿਲ੍ਹੇ ਦੀ 34 ਲੱਖ ਆਬਾਦੀ ਨੂੰ ਕੋਰੋਨਾ ਤੋਂ ਬਚਾਉਣ ਲਈ ਸੋਨੀਆ ਨੇ ਆਪਣੇ ਫੰਡ ਤੋਂ ਪੈਸਾ ਖਰਚ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।