PM ਮੋਦੀ ਦੇ ਲਾਕਡਾਊਨ-2 ''ਤੇ ਦਿੱਤੇ ਸੰਬੋਧਨ ਨੇ ਬਣਾਇਆ ਰਿਕਾਰਡ, 20 ਕਰੋੜ ਲੋਕਾਂ ਨੇ ਦੇਖਿਆ

Friday, Apr 17, 2020 - 02:20 PM (IST)

ਨਵੀਂ ਦਿੱਲੀ- ਕੋਰੋਨਾ ਸੰਕਟ ਦਰਮਿਆਨ ਦੇਸ਼ 'ਚ ਲਾਕਡਾਊਨ 19 ਦਿਨ ਹੋਰ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਲਾਕਡਾਊਨ-2 ਦਾ ਐਲਾਨ ਕੀਤਾ ਸੀ। ਪੀ.ਐੱਮ. ਮੋਦੀ ਦੇ ਲਾਕਡਾਊਨ-2 ਨੂੰ ਲੈ ਕੇ ਰਾਸ਼ਟਰ ਦੇ ਨਾਂ ਸੰਬੋਧਨ ਨੂੰ ਟੀ.ਵੀ. 'ਤੇ ਰਿਕਾਰਡ 20.3 ਕਰੋੜ ਲੋਕਾਂ ਨੇ ਦੇਖਿਆ।

ਪ੍ਰਸਾਰਨ ਨੂੰ 4 ਅਰਬ ਮਿੰਟ ਦੇਖਿਆ ਗਿਆ
ਪ੍ਰਸਾਰਨ ਦਰਸ਼ਕ ਰਿਸਰਚ ਕੌਂਸਲ (ਬਾਰਕ) ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਸੰਬੋਧਨ ਨੇ ਉਨਾਂ ਦੇ ਹੀ ਪਿਛਲੇ ਰਿਕਾਰਡ ਨੂੰ ਤੋੜਿਆ ਹੈ। ਬਾਰਕ ਦੇ ਮੁੱਖ ਕਾਰਜਕਾਰੀ ਸੁਨੀਲ ਲੁੱਲਾ ਨੇ ਦੱਸਿਆ ਕਿ ਪੀ.ਐੱਮ. ਮੋਦੀ ਦੇ ਲਾਕਡਾਊਨ-2 ਦੇ 25 ਮਿੰਟ ਦੇ ਸੰਬੋਧਨ ਦਾ ਪ੍ਰਸਾਰਨ 199 ਪ੍ਰਸਾਰਨ ਕੰਪਨੀਆਂ ਨੇ ਕੀਤਾ। ਸਾਰੇ ਦਰਸ਼ਕਾਂ ਦੀ ਗਿਣਤੀ ਦੇ ਆਧਾਰ 'ਤੇ ਗਣਨਾ ਕੀਤੀ ਜਾਵੇ ਤਾਂ ਇਸ ਪ੍ਰਸਾਰਨ ਨੂੰ 4 ਅਰਬ ਮਿੰਟ ਦੇਖਿਆ ਗਿਆ। ਇਹ ਵੀ ਇਕ ਰਿਕਾਰਡ ਹੈ।

ਕੋਰੋਨਾ ਵਾਇਰਸ ਮਹਾਮਾਰੀ 'ਤੇ ਦੇਸ਼ ਦੀ ਜਨਤਾ ਨੂੰ 4 ਵਾਰ ਸੰਬੋਧਨ ਕਰ ਚੁਕੇ ਮੋਦੀ
ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਨੇ ਲਾਕਡਾਊਨ-2 ਨੂੰ 3 ਮਈ ਤੱਕ ਲਈ ਅੱਗੇ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਮਹਾਮਾਰੀ 'ਤੇ ਦੇਸ਼ ਦੀ ਜਨਤਾ ਨੂੰ 4 ਵਾਰ ਸੰਬੋਧਨ ਕਰ ਚੁਕੇ ਹਨ। ਪਹਿਲੀ ਵਾਰ ਉਨਾਂ ਨੇ ਕਰਫਿਊ ਦੀ ਅਪੀਲ ਕੀਤੀ। ਉਸ ਤੋਂ ਬਾਅਦ ਲਾਕਡਾਊਨ ਦਾ ਐਲਾਨ ਅਤੇ ਤੀਜੀ ਵਾਰ ਘਰਾਂ 'ਚ ਮੋਮਬੱਤੀਆਂ ਅਤੇ ਦੀਵੇ ਬਾਲਣ ਦੀ ਅਪੀਲ ਕੀਤੀ।

ਰਿਕਾਰਡ ਗਿਣਤੀ 'ਚ ਲੋਕਾਂ ਨੇ ਅਰੋਗਯ ਸੇਤੂ ਐਪ ਨੂੰ ਡਾਊਨਲੋਡ ਕੀਤਾ ਹੈ
ਇਸ ਤੋਂ ਪਹਿਲਾਂ ਮੋਦੀ ਨੇ ਜਦੋਂ ਪਹਿਲੀ ਵਾਰ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਤਾਂ ਉਨਾਂ ਦੇ ਇਸ ਸੰਬੋਧਨ ਨੂੰ ਰਿਕਾਰਡ 19.3 ਕਰੋੜ ਲੋਕਾਂ ਨੇ ਦੇਖਿਆ। ਉੱਥੇ ਹੀ ਬਾਜ਼ਾਰ ਰਿਸਰਚ ਏਜੰਸੀ ਏ.ਸੀ. ਨੀਲਸਨ ਨੇ ਕਿਹਾ ਕਿ ਰਿਕਾਰਡ ਗਿਣਤੀ 'ਚ ਲੋਕਾਂ ਨੇ ਅਰੋਗਯ ਸੇਤੂ ਐਪ ਨੂੰ ਡਾਊਨਲੋਡ ਕੀਤਾ ਹੈ ਪਰ ਇਨਾਂ 'ਚੋਂ ਸਿਰਫ਼ 10 ਫੀਸਦੀ ਹੀ ਇਸ ਦੀ ਵਰਤੋਂ ਕਰ ਰਹੇ ਹਨ।


DIsha

Content Editor

Related News