ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੋਹ ਨੂੰ ਤਰਸੀਆਂ

Thursday, May 13, 2021 - 11:35 AM (IST)

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)- ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਫਰੰਟਲਾਈਨ ਮੋਰਚੇ 'ਤੇ ਰਹਿ ਕੇ ਕੰਮ ਕਰ ਰਹੇ ਸਿਹਤ ਕਾਮਿਆਂ, ਖ਼ਾਸ ਕਰ ਕੇ ਸਟਾਫ਼ ਨਰਸ ਨਾਲ ਜੁੜੀਆਂ ਕਈ ਕਹਾਣੀਆਂ ਬਿਲਕੁੱਲ ਅਨੋਖੀਆਂ ਅਤੇ ਬੇਹੱਦ ਦਿਲ ਝੰਜੋੜਨ ਵਾਲੀਆਂ ਹਨ। ਇਹ ਪਰੇਸ਼ਾਨੀ ਹੀ ਹੈ ਕਿ ਮਹਾਮਾਰੀ ਦੇ ਦੌਰ 'ਚ ਕੋਰੋਨਾ ਹਸਪਤਾਲਾਂ 'ਚ ਤਾਇਨਾਤ ਨਰਸ ਕੋਰੋਨਾ ਪੀੜਤ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ ਪਰ ਅਜੀਬ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਲ਼ੇ ਲਗਾਉਣਾ ਤਾਂ ਦੂਰ, ਉਨ੍ਹਾਂ ਨੂੰ ਛੂਹ ਵੀ ਨਹੀਂ ਸਕਦੀ। ਸ਼ਾਹਜਹਾਂਪੁਰ ਦੇ ਸਰਕਾਰੀ ਮੈਡੀਕਲ ਕਾਲਜ 'ਚ ਤਾਇਨਾਤ ਸਟਾਫ਼ ਨਰਸ ਨਿਧੀ ਸਿੰਘ (44) ਕੋਰੋਨਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੀ ਇੰਚਾਰਜ ਹੈ। ਉਹ ਡਿਊਟੀ ਤੋਂ ਬਾਅਦ ਘਰ ਦੇ ਕਈ ਕੰਮ ਵੀ ਕਰਦੀ ਹੈ। ਇਸ ਕਾਰਨ ਉਸ ਦੇ ਦੋਵੇਂ ਬੱਚੇ ਕੋਰੋਨਾ ਪਾਜ਼ੇਟਿਵ ਹੋ ਗਏ। ਨਿਧੀ ਨੇ ਦੱਸਿਆ ਕਿ ਹਸਪਤਾਲ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਬੁਰੀ ਸਥਿਤੀ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਣ ਲੱਗੇ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਹਸਪਤਾਲ 'ਚ ਆਪਣਾ ਕਰਤੱਵ ਨਿਭਾਉਂਦੇ ਹੋਏ ਆਪਣੇ ਬੱਚਿਆਂ ਦੀ ਵੀ ਦੇਖਭਾਲ ਕੀਤੀ। ਨਿਧੀ ਦੇ ਮਮਤਾ ਭਰੇ ਦਿਲ 'ਚ ਸਭ ਤੋਂ ਵੱਡਾ ਦਰਦ ਇਸ ਗੱਲ ਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਗਲ਼ੇ ਲਗਾਉਣਾ ਤਾਂ ਦੂਰੀ ਉਨ੍ਹਾਂ ਨੂੰ ਛੂਹ ਵੀ ਨਹੀਂ ਸਕਦੀ ਸੀ। ਉਹ ਈਸ਼ਵਰ ਦਾ ਸ਼ੁਕਰ ਅਦਾ ਕਰਦੇ ਹੋਏ ਕਹਿੰਦੀ ਹੈ ਕਿ ਸ਼ਨੀਵਾਰ ਨੂੰ ਉਨ੍ਹਾਂ ਦੇ ਦੋਵੇਂ ਬੱਚੇ ਸੰਕਰਮਣ ਤੋਂ ਠੀਕ ਹੋ ਗਏ ਹਨ। 

ਇਹ ਵੀ ਪੜ੍ਹੋ : ਬੀਬੀ ਦੇ ਹੌਂਸਲੇ ਨੂੰ ਸਲਾਮ! ਟਰੈਫ਼ਿਕ ਡਿਊਟੀ ਦੇ ਨਾਲ-ਨਾਲ ਕਰ ਰਹੀ ਡੇਢ ਸਾਲਾ ਬੱਚੀ ਦੀ ਦੇਖਭਾਲ

ਇਸੇ ਕੋਵਿਡ ਹਸਪਤਾਲ 'ਚ ਸਟਾਫ਼ ਨਰਸ ਰੀਨਾ ਕਈ ਦਿਨਾਂ ਤੋਂ ਆਪਣੀ 13 ਸਾਲਾ ਬੱਚੀ ਨਾਲ ਮਿਲੀ ਤੱਕ ਨਹੀਂ ਹੈ, ਇਸ ਡਰ ਕਾਰਨ ਕਿ ਕਿਤੇ ਉਸ ਕਾਰਨ ਬੱਚੀ ਨੂੰ ਕੋਰੋਨਾ ਸੰਕਰਮਣ ਨਾ ਹੋ ਜਾਵੇ। ਰੀਨਾ ਨੇ ਦੱਸਿਆ ਕਿ ਉਹ ਅਤੇ ਉਸ ਦੇ ਹੋਰ ਸਹਿਕਰਮੀ ਪੂਰੀ ਲਗਨ ਨਾਲ ਮਰੀਜ਼ਾਂ ਦੀ ਸੇਵਾ ਕਰਦੇ ਹਨ, ਇਸ ਤੋਂ ਬਾਅਦ ਵੀ ਜਦੋਂ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਰੋਣਾ ਆਉਂਦਾ ਹੈ। ਪਰੇਸ਼ਾਨੀ ਇਹ ਹੈ ਕਿ ਉਹ ਮਰੀਜ਼ਾਂ ਦੇ ਸਾਹਮਣੇ ਰੋ ਵੀ ਨਹੀਂ ਸਕਦੀਆਂ। ਸਰਕਾਰੀ ਮੈਡੀਕਲ ਕਾਲਜ ਦੀ ਜਨਸੰਪਰਕ ਅਧਿਕਾਰੀ ਡਾਕਟਰ ਪੂਜਾ ਤ੍ਰਿਪਾਠੀ ਨੇ ਦੱਸਿਆ ਕਿ ਮੈਡੀਕਲ ਕਾਲਜ 'ਚ ਆਕਸੀਜਨ ਦੀ ਸਹੂਲਤ ਨਾਲ ਯੁਕਤ 184 ਕੋਵਿਡ ਬੈੱਡ ਅਤੇ 52 ਵੈਂਟੀਲੇਟਰ ਹਨ। ਬੁੱਧਵਾਰ ਤੱਕ ਮੈਡੀਕਲ ਕਾਲਜ 'ਚ ਕੋਰੋਨਾ ਪੀੜਤ 108 ਮਰੀਜ਼ ਦਾਖ਼ਲ ਸਨ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ 'ਚ ਨਰਸਾਂ ਦੀ ਮਨਜ਼ੂਰ ਗਿਣਤੀ 160 ਹੈ ਪਰ 142 ਨਰਸਾਂ ਕੰਮ ਕਰ ਰਹੀਆਂ ਹਨ। ਸਾਰੀਆਂ ਨਰਸਾਂ ਨੂੰ ਹਰ ਮਹੀਨੇ 6 ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਉਹ ਆਪਣੀ ਸਹੂਲਤ ਅਨੁਸਾਰ ਲੈ ਸਕਦੀਆਂ ਹਨ। ਨਰਸ ਨੂੰ ਰਾਤ ਨੂੰ 12 ਘੰਟੇ ਅਤੇ ਦਿਨ ਨੂੰ 6-6 ਘੰਟੇ ਦੀ ਡਿਊਟੀ ਕਰਨੀ ਹੁੰਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਲੱਗ ਰਹੀ ਕੋਰੋਨਾ 'ਤੇ ਬਰੇਕ, ਪਿਛਲੇ 24 ਘੰਟਿਆਂ 'ਚ 4 ਹਜ਼ਾਰ ਤੋਂ ਵੱਧ ਲੋਕਾਂ ਨੇ ਤੋੜਿਆ ਦਮ


DIsha

Content Editor

Related News