ਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਦੀ ਪੜ੍ਹਾਈ ਲਈ ਅੱਗੇ ਆਇਆ RSS, ਦੇਵੇਗਾ ਮੁਫ਼ਤ ਸਿੱਖਿਆ

05/28/2021 12:12:02 PM

ਨੋਇਡਾ- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਨੇ ਕੋਰੋਨਾ ਮਹਾਮਾਰੀ 'ਚ ਅਨਾਥ ਹੋਏ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਫ਼ੈਸਲਾ ਲਿਆ ਹੈ। ਇਕ ਪ੍ਰੈੱਸ ਵਾਰਤਾ 'ਚ ਸੰਗਠ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰੀ ਸੇਵਾ ਮੁਖੀ ਧਨੀਰਾਮ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਮੈਡੀਕਲ ਮਦਦ, ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਮਦਦ ਪਹੁੰਚਾਉਣ ਦੇ ਕ੍ਰਮ 'ਚ ਹੁਣ ਸੰਗਠਨ ਅਜਿਹੇ ਬੱਚਿਆਂ ਦਾ ਜੀਵਨ ਸੰਵਾਰਨ ਲਈ ਅੱਗੇ ਆਇਆ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਦਾ ਕੋਰੋਨਾ ਸੰਕਰਮਣ ਨਾਲ ਦਿਹਾਂਤ ਹੋ ਗਿਆ ਹੈ। ਸੰਘ ਅਜਿਹੇ ਬੱਚਿਆਂ ਨੂੰ ਵੀ ਪੜ੍ਹਾਏਗਾ, ਜਿਨ੍ਹਾਂ ਦੇ ਮਾਤਾ-ਪਿਤਾ ਦੇ ਰੋਜ਼ਗਾਰ 'ਤੇ ਸੰਕਟ ਹੈ।

ਜੋ ਬੱਚੇ ਕੋਰੋਨਾ ਮਹਾਮਾਰੀ 'ਚ ਅਨਾਥ ਹੋ ਗਏ ਹਨ, ਉਨ੍ਹਾਂ ਨੂੰ ਸਰਸਵਤੀ ਸ਼ਿਸ਼ੂ ਮੰਦਰ ਅਤੇ ਸਰਸਵਤੀ ਵਿਦਿਆ ਮੰਦਰ ਅਤੇ ਸਰਸਵਤੀ ਵਿਦਿਆ ਮੰਦਰ 'ਚ ਪ੍ਰਵੇਸ਼ ਦਿਵਾਇਆ ਜਾਵੇਗਾ। ਸਿੱਖਿਆ ਅਤੇ ਰਿਹਾਇਸ਼ੀ ਸਹੂਲਤ ਦਾ ਪ੍ਰਬੰਧਨ ਵਿਦਿਆ ਭਾਰਤੀ ਕਰੇਗੀ। ਜੋ ਬੱਚੇ ਆਪਣੇ ਮਾਤਾ-ਪਿਤਾ ਨਾਲ ਘਰ 'ਤੇ ਰਹਿ ਕੇ ਕਿਸੇ ਨਿੱਜੀ ਸਕੂਲ 'ਚ ਸਿੱਖਿਆ ਲੈਣਾ ਚਾਹੁੰਦੇ ਹਨ, ਉਨ੍ਹਾਂ ਦੀ ਫ਼ੀਸ ਦੀ ਭਰਪਾਈ, ਸਟੇਸ਼ਨਰੀ, ਸਕੂਲ ਡਰੈੱਸ ਦੀ ਵਿਵਸਥਾ ਕੀਤੀ ਜਾਵੇਗੀ। ਸੇਵਾ ਭਾਰਤੀ ਦੇ ਖੇਤਰੀ ਸੰਗਠਨ ਮੰਤਰੀ ਅਨਿਲ ਕੁਮਾਰ ਨੇ ਦੱਸਿਆ ਕਿ ਅਜਿਹੇ ਬੱਚਿਆਂ ਦਾ ਡਾਟਾ ਜੁਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਲਈ ਜਾਵੇਗੀ। ਸੰਗਠਨ ਦੇ ਸਾਰੇ ਬਸਤੀ ਮੁਖੀ ਅਹੁਦਾ ਅਧਿਕਾਰੀਆਂ ਨੂੰ ਨਿਰਦੇਸ਼ ਹਨ ਕਿ ਉਹ ਅਜਿਹੇ ਬੱਚਿਆਂ ਨੂੰ ਮਦਦ ਪਹੁੰਚਾਉਣ। ਸੰਗਠਨ ਕੋਰੋਨਾ ਮਹਾਮਾਰੀ ਦੌਰਾਨ ਜ਼ਰੂਰਤਮੰਦਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਵੀ ਦੇ ਰਿਹਾ ਹੈ। ਜਿਨ੍ਹਾਂ ਪਰਿਵਾਰਾਂ 'ਚ ਕੋਈ ਅੰਤਿਮ ਸੰਸਕਾਰ ਕਰਨ ਵਾਲਾ ਨਹੀਂ, ਉਨ੍ਹਾਂ ਦੀ ਵੀ ਮਦਦ ਕਰ ਰਿਹਾ ਹੈ। ਆਰਥਿਕ ਪਰੇਸ਼ਾਨੀ ਤੋਂ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਹੈ। ਇਸ ਲਈ ਮੇਰਠ ਸੂਬੇ ਦੇ ਕਰੀਬ 400 ਬੱਚਿਆਂ ਨੂੰ ਪਹਿਲੀ ਤੋਂ 12ਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। 


DIsha

Content Editor

Related News