ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਰਗੇਨਿਕ ਮਾਸਕ ਬਣਾ ਰਿਹਾ ਹੈ ਓਡੀਸ਼ਾ

Saturday, May 30, 2020 - 12:52 PM (IST)

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਰਗੇਨਿਕ ਮਾਸਕ ਬਣਾ ਰਿਹਾ ਹੈ ਓਡੀਸ਼ਾ

ਭੁਵਨੇਸ਼ਵਰ- ਓਡੀਸ਼ਾ ਦੇ ਸਰਕਾਰੀ ਐਮਪੋਰੀਅਮ ਉਤਕਲਿਕਾ ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਮੂੰਹ ਢੱਕਣ ਦਾ ਨਵਾਂ ਨਿਯਮ ਬਣਨ ਤੋਂ ਬਾਅਦ ਆਰਗੇਨਿਕ (ਜੈਵਿਕ) ਮਾਸਕ ਦਾ ਉਤਪਾਦਨ ਅਤੇ ਮਾਰਕੀਟਿੰਗ ਸ਼ੁਰੂ ਕੀਤੀ ਹੈ। ਉਤਕਲਿਕਾ ਦੀ ਪ੍ਰਬੰਧ ਡਾਇਰੈਕਟਰ ਅੰਜਨਾ ਪਾਂਡਾ ਨੇ ਦੱਸਿਆ ਕਿ ਸੰਬਲਪੁਰੀ ਸੂਤੀ ਕੱਪੜੇ ਨਾਲ ਬਣਨ ਵਾਲੇ ਇਹ ਮਾਸਕ ਗਾਹਕਾਂ ਨੂੰ ਆਕਰਸ਼ਤ ਕਰ ਰਹੇ ਹਨ, ਕਿਉਂਕਿ ਇਹ ਹੱਥ ਨਾਲ ਬੁਨੇ ਹਨ, ਇਸ 'ਚ ਕੁਦਰਤੀ ਅਤੇ ਆਰਗੇਨਿਕ ਡਾਈ ਦੀ ਵਰਤੋਂ ਕੀਤੀ ਗਈ ਹੈ, ਇਨ੍ਹਾਂ ਨੂੰ ਧੋਇਆ ਜਾ ਸਕਦਾ ਹੈ ਅਤੇ ਇਹ ਗਰਮੀਆਂ ਦੇ ਅਨੁਕੂਲ ਹਨ।

ਉਨ੍ਹਾਂ ਦੱਸਿਆ,''ਡਾਕਟਰਾਂ ਨੇ ਧੋਣ ਵਾਲੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ, ਜਿਸ ਨੂੰ ਦੇਖਦੇ ਹੋਏ ਅਸੀਂ ਲੋਕਾਂ ਲਈ ਆਰਗੇਨਿਕ ਮਾਸਕ ਬਣਾ ਰਹੇ ਹਨ।'' ਉਨ੍ਹਾਂ ਨੇ ਦੱਸਿਆ ਕਿ 'ਉਤਕਲਿਕਾ' ਤਾਲਾਬੰਦੀ ਦੌਰਾਨ ਕਾਰੀਗਰਾਂ ਦੀ ਰੋਜ਼ੀ-ਰੋਟੀ ਲਈ ਇਹ ਮਾਸਕ ਬਣਿਆ ਅਤੇ ਖਰੀਦ ਰਿਹਾ ਹੈ। ਪਾਂਡਾ ਨੇ ਦੱਸਿਆ ਕਿ 'ਉਤਕਲਿਕਾ' ਨੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਸਮੇਤ ਵੱਖ-ਵੱਖ ਸੰਗਠਨਾਂ ਅਤੇ ਕਾਰਪੋਰੇਟਸ ਨੂੰ ਕਰੀਬ 2 ਹਜ਼ਾਰ ਆਰਗੇਨਿਕ ਮਾਸਕ ਦੀ ਸਪਲਾਈ ਕੀਤੀ ਹੈ।


author

DIsha

Content Editor

Related News