ਮੁੰਬਈ ਪੁਲਸ ਨੇ ਰਾਤ ਦਾ ਕਰਫਿਊ ਲਾਗੂ ਹੁੰਦੇ ਹੀ ਵਧਾਈ ਚੌਕਸੀ

12/23/2020 1:01:51 PM

ਮੁੰਬਈ- ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਬਾਰੇ ਪਤਾ ਲੱਗਣ ਨਾਲ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਮੁੰਬਈ 'ਚ ਕੋਵਿਡ-19 ਦੀ ਰੋਕਥਾਮ ਕਾਰਨ ਫਿਰ ਤੋਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਦੇ ਅਧੀਨ ਪੁਲਸ ਗਸ਼ਤ ਅਤੇ ਸਰਗਰਮੀ ਵਧਾਉਣ ਦੇ ਨਾਲ-ਨਾਲ ਬਾਰ ਅਤੇ ਪਬ ਖੋਲ੍ਹਣ-ਬੰਦ ਕਰਨ ਨੂੰ ਲੈ ਕੇ ਵੀ ਸਮੇਂ-ਹੱਦ ਤੈਅ ਕਰ ਦਿੱਤੀ ਗਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਤੋਂ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫਿਊ ਪ੍ਰਭਾਵੀ ਹੋ ਗਿਆ ਹੈ। ਅਜਿਹੇ 'ਚ ਪੁਲਸ ਮਾਰਚ ਕਰਨ ਦੇ ਨਾਲ-ਨਾਲ ਗਲੀ-ਗਲੀ ਜਾ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ, ਮੈਡੀਕਲ ਅਤੇ ਜ਼ਰੂਰੀ ਸੇਵਾਵਾਂ ਦੇ ਰਹੇ ਲੋਕਾਂ ਨੂੰ ਸਰਕਾਰੀ ਆਦੇਸ਼ ਤੋਂ ਛੋਟ ਮਿਲੀ ਹੋਈ ਹੈ।

ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ

ਬੁੱਧਵਾਰ ਤੜਕੇ ਦੱਖਣੀ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲ ਨੇੜੇ ਅਤੇ ਹਾਜੀ ਅਲੀ ਇਲਾਕੇ 'ਚ ਪੁਲਸ ਗਸ਼ਤ ਵਧੀ ਹੋਈ ਦੇਖੀ ਗਈ। ਪੁਲਸ ਮੁਲਾਜ਼ਮਾਂ ਨੂੰ ਇੱਥੇ ਡਿੰਡੋਸ਼ੀ ਇਲਾਕੇ 'ਚ ਮਾਰਚ ਕਰਦੇ ਹੋਏ ਵੀ ਦੇਖਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੋਰੇਗਾਂਵ ਅਤੇ ਮਲਾਡ 'ਚ ਗਸ਼ਤ ਕਰਦੇ ਹੋਏ ਗਲੀਆਂ 'ਚ ਘੁੰਮ ਰਹੇ ਲੋਕਾਂ ਨੂੰ ਘਰਾਂ ਨੂੰ ਜਾਣ ਅਤੇ ਸਰਕਾਰੀ ਆਦੇਸ਼ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਦੇਖਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਹੋਟਲ, ਬਾਰ, ਪਬ ਅਤੇ ਹੋਰ ਵਪਾਰਕ ਕਾਰੋਬਾਰਾਂ ਨੂੰ 11 ਵਜੇ ਤੋਂ ਪਹਿਲਾਂ ਕੰਪਲੈਕਸ ਬੰਦ ਕਰਨ ਦੀ ਅਪੀਲ ਕਰ ਰਹੀ ਹੈ। ਬ੍ਰਿਟੇਨ ਤੋਂ ਕੋਵਿਡ-19 ਦੇ ਨਵੇਂ ਪ੍ਰਕਾਰ ਦਾ ਪਤਾ ਲੱਗਣਤੋਂ ਬਾਅਦ ਵਧੀਆਂ ਚਿੰਤਾਵਾਂ ਦਰਮਿਆਨ ਮਹਾਰਾਸ਼ਟਰ ਸਰਕਾਰ ਨੇ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਖੇਤਰਾਂ 'ਚ 22 ਦਸੰਬਰ ਤੋਂ 5 ਜਨਵਰੀ ਤੱਕ ਚੌਕਸੀ ਵਜੋਂ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha