ਕੋਰੋਨਾ ਵਿਰੁੱਧ ਜੰਗ ਲਈ ਮੋਦੀ ਸਰਕਾਰ ਨੇ ਬਣਾਈ ''ਟੀਮ-11''

Monday, Mar 30, 2020 - 10:30 AM (IST)

ਕੋਰੋਨਾ ਵਿਰੁੱਧ ਜੰਗ ਲਈ ਮੋਦੀ ਸਰਕਾਰ ਨੇ ਬਣਾਈ ''ਟੀਮ-11''

ਨਵੀਂ ਦਿੱਲੀ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਪੈਰ ਪਸਾਰ ਰਿਹਾ ਹੈ। ਹੁਣ ਤਕ 1,000 ਤੋਂ ਵਧੇਰੇ ਲੋਕ ਕੋਰੋਨਾ ਤੋਂ ਪੀੜਤ ਹਨ, ਜਿਨ੍ਹਾਂ 'ਚੋਂ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 95 ਲੋਕ ਠੀਕ ਵੀ ਹੋਏ ਹਨ। ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਕੰਮ 'ਚ ਪੁਲਸ ਪੂਰੀ ਮੁਸਤੈਦੀ ਨਾਲ ਲੱਗੀ ਹੋਈ ਹੈ। ਕੋਰੋਨਾ ਵਿਰੁੱਧ ਜੰਗ ਨੂੰ ਲੈ ਕੇ ਮੋਦੀ ਸਰਕਾਰ ਨੇ ਟੀਮ-11 ਬਣਾਈ ਹੈ। ਇਸ ਟੀਮ ਦੀ ਜ਼ਿੰਮੇਵਾਰੀ ਕੋਰੋਨਾ ਕਾਰਨ ਆਈ ਐਮਰਜੈਂਸੀ ਵਰਗੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਦਾ ਖਾਕਾ ਤਿਆਰ ਕਰਨਾ ਹੈ।

PunjabKesari

ਗ੍ਰਹਿ ਮੰਤਰਾਲੇ ਵਲੋ ਐਮਰਜੈਂਸੀ ਪ੍ਰਬੰਧਨ ਐਕਟ 2005 ਦੇ ਤਹਿਤ ਇਕ ਸ਼ਕਤੀਸ਼ਾਲੀ ਟੀਮ ਬਣਾਈ ਗਈ ਹੈ, ਜਿਸ 'ਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਯੋਜਨਾਵਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਇਸ 'ਚ ਮੋਦੀ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੂਜੀ ਕਮੇਟੀ ਹਸਪਤਾਲ, ਆਈਸੋਲੇਸ਼ਨ ਅਤੇ ਕੁਆਰੰਟੀਨ ਦੀ ਉਪਲੱਬਧਤਾ ਅਤੇ ਬੀਮਾਰੀ ਦੀ ਨਿਗਰਾਨੀ, ਟੈਸਟਿੰਗ ਤੇ ਕ੍ਰਿਟਕਲ (ਗੰਭੀਰ) ਕੇਅਰ ਟ੍ਰੇਨਿੰਗ ਲਈ ਬਣਾਈ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਉਪਕਰਣ, ਲੋਕਾਂ ਤਕ ਖਾਣਾ ਅਤੇ ਦਵਾਈਆਂ ਦੀ ਸਹੂਲਤ, ਪ੍ਰਾਈਵੇਟ ਸੈਕਟਰ ਅਤੇ ਐੱਨ. ਜੀ. ਓ. ਨਾਲ ਕੋ-ਆਰਡੀਨੇਸ਼ਨ ਅਤੇ ਲਾਕ ਡਾਊਨ ਨੂੰ ਲੈ ਕੇ ਕਮੇਟੀਆਂ ਬਣਾਈਆਂ ਗਈਆਂ ਹਨ।

ਦੱਸਣਯੋਗ ਹੈ ਕਿ ਦਸੰਬਰ 2019 ਤੋਂ ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲਿਆ ਕੋਰੋਨਾ ਵਾਇਰਸ ਦੁਨੀਆ ਦੇ ਕਰੀਬ 200 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ ਹੁਣ ਤਕ 33 ਹਜ਼ਾਰ ਤੋਂ ਵਧੇਰੇ ਮੌਤਾਂ ਅਤੇ 7 ਲੱਖ 11 ਹਜ਼ਾਰ ਲੋਕ ਇਨਫੈਕਟਡ ਹਨ। ਕਰੀਬ 1 ਲੱਖ 51 ਹਜ਼ਾਰ ਲੋਕ ਠੀਕ ਵੀ ਹੋ ਚੁੱਕੇ ਹਨ।


author

Tanu

Content Editor

Related News