ਨਹੀਂ ਰੀਸਾਂ ਭਾਰਤੀਆਂ ਦੀਆਂ, ਕੋਰੋਨਾ ਨਾਲ ਨਜਿੱਠਣ ਲਈ ਆਟੋਮੈਟਿਕ ਡ੍ਰੋਨ ਕੀਤਾ ਤਿਆਰ

04/07/2020 11:34:43 AM

ਲਖਨਊ-ਭਾਰਤ 'ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਾਰੇ ਤਰੀਕਿਆਂ ਦੀ ਵਰਤੋਂ ਹੋ ਰਹੀ ਹੈ। ਡਾਕਟਰ ਤੋਂ ਲੈ ਕੇ ਵਿਗਿਆਨਿਕ ਤੱਕ ਆਪਣੇ-ਆਪਣੇ ਤਰੀਕਿਆਂ ਨਾਲ ਕੋਰੋਨਾ ਖਿਲਾਫ ਜੰਗ 'ਚ ਉਤਰੇ ਹੋਏ ਹਨ। ਕੋਰੋਨਾ ਖਿਲਾਫ ਵਿੱਢੀ ਜੰਗ 'ਚ ਕੋਈ ਮਾਸਕ ਬਣਾ ਕੇ, ਕੋਈ ਨਵੀਂ ਕਿਟ ਡਿਵੈਲਪ ਕਰਕੇ ਅਤੇ ਕੋਈ ਵੈਂਟੀਲੇਟਰ ਬਣਾ ਆਪਣਾ ਹਿੱਸਾ ਪਾ ਰਿਹਾ ਹੈ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਤੋਂ ਮਸ਼ਹੂਰ ਡ੍ਰੋਨਮੈਨ ਮਿਲਿੰਦ ਰਾਜ ਨੇ ਅਜਿਹਾ ਡ੍ਰੋਨ ਤਿਆਰ ਕੀਤਾ ਹੈ ਜੋ ਕਿ ਇਨਸਾਨੀ ਮਦਦ ਤੋਂ ਬਿਨਾਂ ਇਲਾਕੇ ਨੂੰ ਸੈਨੇਟਾਈਜ਼ ਕਰ ਸਕਦਾ ਹੈ। 

ਦੱਸਣਯੋਗ ਹੈ ਕਿ ਕੋਰੋਨਾ ਖਿਲਾਫ ਜੰਗ 'ਚ ਸਿਰਫ ਹੱਥਾਂ ਨੂੰ ਹੀ ਨਹੀਂ ਬਲਕਿ ਪੂਰੇ-ਪੂਰੇ ਇਲਾਕੇ ਅਤੇ ਖੇਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ 'ਚ ਸਿਹਤ ਕਰਮਚਾਰੀਆਂ ਜਾਂ ਫਿਰ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਇਲਾਕੇ ਅਤੇ ਗਲੀ-ਮੁਹੱਲਿਆਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਮਿਲਿੰਦ ਰਾਜ ਵੱਲੋਂ ਤਿਆਰ ਕੀਤਾ ਸੈਨੇਟਾਈਜ਼ ਡ੍ਰੋਨ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ।

ਆਟੋਮੈਟਿਕ ਡ੍ਰੋਨ-
ਲਖਨਊ ਦਾ ਰਹਿਣ ਵਾਲਾ ਡ੍ਰੋਨਮੈਨ ਮਿਲਿੰਦ ਰਾਜ ਦੁਆਰਾ ਤਿਆਰ ਕੀਤਾ ਡ੍ਰੋਨ ਗਲੀਆਂ ਅਤੇ ਰਸਤਿਆਂ ਕਿਨਾਰੇ ਖੜੀਆਂ ਗੱਡੀਆਂ ਨੂੰ ਬੇਹੱਦ ਆਸਾਨੀ ਨਾਲ ਸੈਨੇਟਾਈਜ਼ ਕਰ ਸਕਦਾ ਹੈ। ਇਹ ਡ੍ਰੋਨ 8 ਲੀਟਰ ਤੱਕ ਦੇ ਕੈਮੀਕਲ ਅਤੇ ਸੈਨੇਟਾਈਜ਼ਰ ਨੂੰ ਲੈ ਕੇ ਹਵਾ 'ਚ ਉੱਡ ਸਕਦਾ ਹੈ ਅਤੇ ਉਹ ਵੀ ਬਿਨਾ ਕਿਸੇ ਇਨਸਾਨੀ ਸਹਿਯੋਗ ਦੇ ਸੈਨੇਟਾਈਜ਼ ਕਰਨ ਦਾ ਕੰਮ ਵੀ ਕਰ ਸਕਦਾ ਹੈ। ਇਹ ਸੈਨੇਟਾਈਜ਼ ਡ੍ਰੋਨ ਸਪ੍ਰੇਅ ਲਗਭਗ ਡੇਢ ਮੀਟਰ ਚੌੜਾ ਅਤੇ ਅੱਧਾ ਮੀਟਰ ਉੱਚਾ ਹੈ। ਇਸ 'ਚ 6 ਰੋਟਰ ਇੰਜਣ ਅਤੇ 7 ਲੀਟਰ ਦੀ ਟੰਕੀ ਹੈ, ਜਿਸ 'ਚ ਸੈਨੇਟਾਈਜ਼ ਕੈਮੀਕਲ ਰਹਿੰਦਾ ਹੈ। ਇਹ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਅਤੇ ਕੰਪਿਊਟਰ ਰਾਹੀਂ ਇਕ ਥਾਂ 'ਤੇ ਬੈਠ ਕੇ ਸੰਚਾਲਿਤ ਕੀਤਾ ਜਾ ਸਕਦਾ ਹੈ। ਕੰਪਿਊਟਰ ਰਾਹੀਂ ਇਸ ਦਾ ਟਾਰਗੈਟ ਸੈੱਟ ਰਹਿੰਦਾ ਹੈ ਅਤੇ ਗੱਡੀਆਂ ਸਮੇਤ ਥਾਵਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਖੁਦ ਵਾਪਸ ਆ ਸਕਦਾ ਹੈ। ਇਹ ਡ੍ਰੋਨ ਸਪ੍ਰੇਅ ਕੰਪਿਊਟਰ, ਰੀਮੋਟ ਅਤੇ ਮੋਬਾਇਲ ਨਾਲ ਕੰਟਰੋਲ ਹੁੰਦਾ ਹੈ। 

ਮਿਲਿੰਦ ਰਾਜ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਰਕਾਰ ਤੋਂ ਆਪਣੇ ਇਸ ਨਵੇਂ ਡ੍ਰੋਨ ਦੀ ਵਰਤੋਂ ਕਰਨ ਦੀ ਇਜ਼ਾਜਤ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਤੋਂ ਹਰ ਕੋਈ ਡਰਿਆ ਹੋਇਆ ਹੈ। ਅਜਿਹੇ 'ਚ ਬਿਨਾਂ ਇਨਸਾਨੀ ਜਾਨ ਨੂੰ ਖਤਰੇ 'ਚ ਲਿਆਏ, ਇਸ ਡ੍ਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਸ਼ਹਿਰ ਕਾਫੀ ਸੰਘਣਾ ਹੈ ਅਤੇ ਕਾਫੀ ਸਾਰੀਆਂ ਥਾਵਾਂ 'ਤੇ ਸੈਨੇਟਾਈਜ਼ ਕਰਨਾ ਔਖਾ ਕੰਮ ਹੈ। ਇਸ ਮੌਕੇ 'ਤੇ ਡ੍ਰੋਨ ਕਾਫੀ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡ੍ਰੋਨ ਰਾਹੀਂ ਚਾਹੇ ਸੜਕਾਂ 'ਚੇ ਖੜ੍ਹੀਆਂ ਗੱਡੀਆਂ ਹੋਣ ਜਾਂ ਫਿਰ ਅਪਾਰਟਮੈਂਟ ਅਤੇ ਸੁਸਾਇਟੀ ਦੀਆਂ ਗੱਡੀਆਂ ਬਿਨਾ ਕਿਸੇ ਇਨਸਾਨ ਦੀ ਮਦਦ ਨਾਲ ਸੈਨੇਟਾਈਜ਼ ਕਰ ਸਕਦਾ ਹੈ। ਇਸ ਡ੍ਰੋਨ ਨਾਲ ਗੱਡੀਆਂ 'ਤੇ ਕੈਮੀਕਲ ਦਾ ਛਿੜਕਾਅ ਜਾਂ ਫਿਰ ਸੈਨੇਟਾਈਜ਼ ਆਸਾਨੀ ਨਾਲ ਕੀਤਾ ਜਾ ਸਕਦਾ ਹੈ। 


Iqbalkaur

Content Editor

Related News