ਕੋਰੋਨਾਵਾਇਰਸ: ਸਰਕਾਰ ਨੇ ਤੈਅ ਕੀਤੀ ਮਾਸਕ ਅਤੇ ਸੈਨੇਟਾਈਜ਼ਰ ਦੀ ਕੀਮਤ, ਜ਼ਿਆਦਾ ਕੀਮਤ ਵਸੂਲਣ 'ਤੇ ਹੋਵੇਗੀ ਕਾਰਵਾਈ

03/20/2020 9:37:52 PM

ਨਵੀਂ ਦਿੱਲੀ-ਪੂਰੀ ਦੁਨੀਆ ਕੋਰੋਨਵਾਇਰਸ ਦੇ ਕਹਿਰ ਨਾਲ ਪ੍ਰੇਸ਼ਾਨ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ ਵਾਇਰਸ ਦਾ ਅੰਦਾਜ਼ਾ ਕਦੇ ਕਿਸੇ ਨੂੰ ਨਹੀਂ ਸੀ। ਦੱਸਣਯੋਗ ਹੈ ਕਿ ਹੁਣ ਤਕ ਇਸ ਕਾਰਣ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨਾਲ 2.5 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹਨ।

PunjabKesari

ਇਸ ਨੂੰ ਦੇਖਦੇ ਹੋਏ ਫੇਸ ਮਾਸਕ ਅਤੇ ਸੈਨੇਟਾਈਜ਼ਰ ਦੀਆਂ ਕੀਮਤਾਂ 'ਚ ਵਾਧੇ 'ਤੇ ਸਖਤ ਕਦਮ ਚੁੱਕਦੇ ਹੋਏ ਸਰਕਾਰ ਨੇ ਉਨ੍ਹਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੈਅ ਕੀਤੀ ਗਈ ਕੀਮਤ ਤੋਂ ਜ਼ਿਆਦਾ ਪੈਸੇ ਵਸੂਲੇਗੇ ਤਾਂ ਉਨ੍ਹਾਂ 'ਤੇ ਕਾਰਵਾਈ ਹੋਵੇਗੀ। ਸਰਕਾਰ ਨੇ 200ML ਦੇ ਹੈਂਡ ਸੈਨੇਟਾਈਜ਼ਰ ਦੀ ਕੀਮਤ ਜ਼ਿਆਦਾਤਰ 100 ਰੁਪਏ ਤੈਅ ਕੀਤੀ ਹੈ ਜਦਕਿ ਇਕ ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਹੈ।

PunjabKesari

ਖਾਦ ਅਤੇ ਉਪਭੋਗਤਾ ਮੰਤਰੀ ਰਾਮਵਿਲਾਸ ਪਾਸਵਾਨ ਨੇ ਟਵੀਟ ਕਰ ਦੱਸਿਆ ਕਿ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਬਾਜ਼ਾਰ 'ਚ ਵੱਖ-ਵੱਖ ਫੇਸ ਮਾਸਕ, ਇਸ ਦੇ ਨਿਰਮਾਣ 'ਚ ਲੱਗਣ ਵਾਲੀ ਸਾਮਗਰੀ ਅਤੇ ਹੈਂਡ ਸੈਨੇਟਾਈਜ਼ਰ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ ਹੈ। ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ। ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਦੀ ਕੀਮਤਾਂ ਤੈਅ ਕਰ ਦਿੱਤੀਆਂ ਹਨ।

PunjabKesari

ਜ਼ਰੂਰੀ ਵਸਤਾਂ ਐਕਟ ਤਹਿਤ 2 ਅਤੇ 3 ਪਲਾਈ ਮਾਸਕ 'ਚ ਇਸਤੇਮਾਲ ਹੋਣ ਵਾਲੇ ਫੈਬ੍ਰਿਕ ਦੀ ਕੀਮਤ ਉਹੀ ਹਰੇਗੀ ਜੋ 12 ਫਰਵਰੀ 2020 ਨੂੰ ਸੀ, 2 ਪਲਾਈ ਮਾਸਕ ਦੀ ਖੁਦਰਾ ਕੀਮਤ 8 ਰੁਪਏ ਅਤੇ 3 ਪਲਾਈ ਕੀਮਤ 10 ਮਾਸਕ ਤੋਂ ਜ਼ਿਆਦਾ ਨਹੀਂ ਹੋਵੇਗੀ। ਇਕ ਹੋਰ ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਹੈਂਡ ਸੈਨੇਟਾਈਜ਼ਰ ਦੀ 200ML ਬੋਤਲ ਦੀ ਖੁਦਰਾ ਕੀਮਤ 100 ਰੁਪਏ ਜ਼ਿਆਦਾ ਨਹੀਂ ਹੋਵੇਗੀ। ਹੋਰ ਆਕਾਰ ਦੀਆਂ ਬੋਤਲਾਂ ਦੀ ਕੀਮਤ ਵੀ ਇਸ ਦੀ ਕਰੀਬ ਹੀ ਹੋਣ ਹੋਣਗੀਆਂ। ਇਹ ਕੀਮਤਾਂ 30 ਜੂਨ 2020 ਤਕ ਪੂਰੇ ਦੇਸ਼ 'ਚ ਲਾਗੂ ਹੋਣਗੀਆਂ।


Karan Kumar

Content Editor

Related News