ਕੋਰੋਨਾ ਵਾਇਰਸ ਦੇ ਡਰ ਤੋਂ ਨੇਪਾਲੀ ਨੌਜਵਾਨ ਨੇ ਬਿਆਸ ਨਦੀ 'ਚ ਮਾਰੀ ਛਾਲ

03/23/2020 5:46:24 PM

ਕੁੱਲੂ— ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਵਧਦਾ ਜਾ ਰਿਹਾ ਹੈ। ਵਾਇਰਸ ਦਾ ਫੈਲਣਾ ਘੱਟ ਕਰਨ ਲਈ ਹੁਣ 75 ਜ਼ਿਲਿਆਂ ਦੇ ਨਾਲ-ਨਾਲ ਕਈ ਸੂਬਿਆਂ ਨੂੰ 31 ਮਾਰਚ ਤਕ ਲਾਕ ਡਾਊਨ ਕਰ ਦਿੱਤਾ ਗਿਆ ਹੈ। ਸਰਕਾਰੀ ਅੰਕੜਿਆਂ 'ਚ ਹੁਣ ਤਕ 415 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦਾ ਖੌਫ ਹੁਣ ਲੋਕਾਂ 'ਚ ਇੰਨਾ ਜ਼ਿਆਦਾ ਵਧਣ ਲੱਗ ਪਿਆ ਹੈ ਕਿ ਉਹ ਆਪਣੀ ਜਾਨ ਲੈਣ ਲੱਗੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ, ਜਿੱਥੇ ਕੋਰੋਨਾ ਵਾਇਰਸ ਹੋਣ ਦੇ ਡਰ ਤੋਂ ਇਕ ਨੇਪਾਲੀ ਨੌਜਵਾਨ ਨੇ ਬਿਆਸ ਨਦੀ 'ਚ ਛਾਲ ਮਾਰ ਦਿੱਤੀ। ਕੁਝ ਦੂਰੀ ਤਕ ਵਹਿ ਜਾਣ ਤੋਂ ਬਾਅਦ ਨੌਜਵਾਨ ਖੁਦ ਹੀ ਬਾਹਰ ਆ ਗਿਆ। ਸਥਾਨਕ ਲੋਕਾਂ ਨੇ ਵੀ ਨੌਜਵਾਨ ਨੂੰ ਬਚਾਉਣ 'ਚ ਮਦਦ ਕੀਤੀ। ਨਦੀ ਤੋਂ ਬਾਹਰ ਆਉਣ 'ਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਛਾਲ ਮਾਰੀ ਹੈ। ਬਸ ਇੰਨਾ ਸੁਣਦੇ ਹੀ ਸਾਰੇ ਲੋਕ ਉੱਥੋਂ ਦੌੜ ਗਏ। ਉਸ ਤੋਂ ਬਾਅਦ ਨੌਜਵਾਨ ਵੀ ਮੌਕੇ ਤੋਂ ਦੌੜ ਗਿਆ।
ਉੱਥੇ ਹੀ ਪੁਲਸ ਅਧਿਕਾਰੀ ਨਾਗ ਦੇਵ ਨੇ ਦੱਸਿਆ ਕਿ ਇਕ ਨੌਜਵਾਨ ਨੇ ਸਵੇਰੇ 8 ਵਜੇ ਦੇ ਕਰੀਬ ਨਦੀ 'ਚ ਕੋਰੋਨਾ ਵਾਇਰਸ ਦੇ ਡਰ ਤੋਂ ਛਾਲ ਮਾਰੀ ਸੀ, ਜਿਸ ਨੂੰ ਸੁਰੱਖਿਅਤ ਨਦੀ 'ਚੋਂ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੀ ਪਛਾਣ 22 ਸਾਲਾ ਕਰਣ ਬਹਾਦਰ ਪੁੱਤਰ ਵੀਰ ਬਹਾਦਰ ਦੇ ਰੂਪ 'ਚ ਕੀਤੀ ਗਈ ਹੈ। ਨੌਜਵਾਨ ਦੀ ਪੂਰੀ ਜਾਂਚ ਤੋਂ ਬਾਅਦ ਉਸ ਨੂੰ ਨੇਪਾਲੀ ਭਾਈਚਾਰੇ ਦੇ ਪ੍ਰਧਾਨ ਕਨਈਆ ਚੌਧਰੀ ਦੇ ਹਵਾਲੇ ਕਰ ਦਿੱਤਾ ਗਿਆ ਹੈ।


Tanu

Content Editor

Related News