ਲੱਦਾਖ ''ਚ ਜਵਾਨਾਂ ਨੂੰ ਵੀ ਦਿੱਤੀ ਗਈ ਕੋਰੋਨਾ ਵੈਕਸੀਨ, ਜਵਾਨ ਬੋਲੇ- ਚੰਗਾ ਲੱਗ ਰਿਹਾ ਹੈ

Saturday, Jan 16, 2021 - 04:35 PM (IST)

ਲੱਦਾਖ ''ਚ ਜਵਾਨਾਂ ਨੂੰ ਵੀ ਦਿੱਤੀ ਗਈ ਕੋਰੋਨਾ ਵੈਕਸੀਨ, ਜਵਾਨ ਬੋਲੇ- ਚੰਗਾ ਲੱਗ ਰਿਹਾ ਹੈ

ਲੱਦਾਖ- ਕੋਰੋਨਾ ਵਾਇਰਸ ਵਿਰੁੱਧ ਦੇਸ਼ ਭਰ 'ਚ ਅੱਜ ਯਾਨੀ ਸ਼ਨੀਵਾਰ ਤੋਂ ਦੁਨੀਆ ਦਾ ਹੁਣ ਤੱਕ ਸਭ ਤੋਂ ਵੱਡਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਲੇਹ-ਲੱਦਾਖ 'ਚ ਤਾਇਨਾਤ ਜਵਾਨਾਂ ਨੂੰ ਵੀ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਹੈ। ਲੱਦਾਖ 'ਚ ਸੀ.ਐੱਮ.ਓ. ਡਾ. ਕਾਤਯਾਨੀ ਸ਼ਰਮਾ ਅਤੇ ਅਸਿਸਟੈਂਟ ਕਮਾਂਡੈਂਟ ਡਾ. ਸਕਾਲਜ਼ੰਗ ਐਨਗਮੋ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਹੈ। ਡਾ. ਕਾਤਯਾਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਅਧੀਨ ਸਾਨੂੰ ਕੋਵਿਸ਼ੀਲਡ ਦੀ ਵੈਕਸੀਨ ਦਿੱਤੀ ਗਈ ਹੈ। ਇਹ ਸੁਰੱਖਿਅਤ ਹੈ ਅਤੇ ਅਸੀਂ ਲੋਕ ਸਿਹਤਮੰਦ ਮਹਿਸੂਸ ਕਰ ਰਹੇ ਹਾਂ। ਉੱਥੇ ਹੀ ਲੇਹ 'ਚ ਫਾਰਵਰਡ ਪੋਸਟ 'ਤੇ ਤਾਇਨਾਤ ਆਈ.ਟੀ.ਬੀ.ਪੀ. ਫ਼ੌਜੀਆਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ। ਜਵਾਨਾਂ ਨੇ ਵੈਕਸੀਨ ਲੈਣ ਤੋਂ ਬਾਅਦ ਕਿਹਾ ਕਿ ਅਸੀਂ ਸੈਕਟਰ ਹਸਪਤਾਲ ਲੱਦਾਖ 'ਚ ਕੋਰੋਨਾ ਦੀ ਵੈਕਸੀਨ ਲਈ ਹੈ ਅਤੇ ਇਸ ਨਾਲ ਕੋਈ ਵੀ ਉਲਟ ਪ੍ਰਭਾਵ ਨਹੀਂ ਹੈ, ਸਾਨੂੰ ਚੰਗਾ ਮਹਿਸੂਸ ਹੋ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨੇ ਘੱਟ ਸਮੇਂ ’ਚ ਸਾਨੂੰ ਦੋ ਟੀਕੇ ਮਿਲ ਗਏ ਹਨ, ਇਹ ਸਾਡੇ ਵਿਗਿਆਨੀਆਂ ਦੇ ਹੁਨਰ ਅਤੇ ਪ੍ਰਤਿਭਾ ਦਾ ਨਤੀਜਾ ਹੈ। ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਵੱਡੀ ਹੈ। ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਵਿਗਿਆਨੀਆਂ ਅਤੇ ਮਾਹਰ ਦੋਹਾਂ ਨੇ ‘ਮੇਡ ਇਨ ਇੰਡੀਆ’ ਵੈਕਸੀਨ ਨੂੰ ਲੈ ਕੇ ਭਰੋਸੇਯੋਗਤਾ ਦਿਖਾਈ, ਤਾਂ ਹੀ ਉਨ੍ਹਾਂ ਨੇ ਵੈਕਸੀਨ ਦੀ ਵਰਤੋਂ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਸਮੇਂ ਵੀ ਭਾਰਤ ਦੇ ਲੋਕਾਂ ਨੂੰ ਧੀਰਜ ਬਣਾ ਕੇ ਰੱਖਣਾ ਹੈ। ਭਾਰਤ ਦਾ ਟੀਕਾਕਰਨ ਮੁਹਿੰਮ ਮਨੁੱਖੀ ਅਤੇ ਮਹੱਤਵਪੂਰਨ ਸਿਧਾਂਤਾਂ ’ਤੇ ਆਧਾਰਿਤ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਲੋੜ ਹੈ, ਉਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲੱਗੇਗਾ। 

PunjabKesari
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News