ਕੋਰੋਨਾ ਵਾਇਰਸ ਸਾਡੇ ਦਰਮਿਆਨ ਹੈ, ਵੈਕਸੀਨ ਲਗਵਾਓ ਅਤੇ ਆਪਣਾ ਖਿਆਲ ਰੱਖੋ : ਰਾਹੁਲ ਗਾਂਧੀ

Tuesday, Jun 15, 2021 - 02:12 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਾਸੀਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਪਿਛਲੇ ਕੁਝ ਦਿਨਾਂ ਤੋਂ ਉਹ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਹਾਲਾਤ, ਲਾਕਡਾਊਨ ਅਤੇ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾਵਰ ਹਨ। ਇਸ ਵਾਰ ਰਾਹੁਲ ਗਾਂਧੀ ਨੇ ਕਿਹਾ ਕਿ ਅਨਲੌਕ ਹੋ ਰਿਹਾ ਹੈ ਪਰ ਵਾਇਰਸ ਸਾਡੇ ਦਰਮਿਆਨ ਹੈ, ਇਸ ਲਈ ਵੈਕਸੀਨ ਲਗਵਾਓ।

PunjabKesariਰਾਹੁਲ ਗਾਂਧੀ ਨੇ ਮੰਗਲਵਾਰ ਸਵੇਰੇ ਟਵੀਟ ਕਰ ਕੇ ਲਿਖਿਆ ਕਿ ਅਨਲੌਕ ਹੋ ਰਿਹਾ ਹੈ ਪਰ ਕੋਰੋਨਾ ਵਾਇਰਸ ਸਾਡੇ ਦਰਮਿਆਨ ਹੈ ਅਤੇ ਰਹੇਗਾ। ਅਜਿਹੇ 'ਚ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਰਹੋ ਅਤੇ ਜਲਦ ਤੋਂ ਜਲਦ ਵੈਕਸੀਨ ਲਗਵਾਓ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ, ਕੋਈ ਵੀ ਸੁਰੱਖਿਅਤ ਨਹੀਂ ਹੈ। ਆਪਣਾ ਖਿਆਲ ਰੱਖੋ। ਉੱਥੇ ਹੀ ਰਾਹੁਲ ਨੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਇਸ ਸਾਲ ਜਨਮ ਦਿਨ ਨਹੀਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 19 ਜੂਨ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਕਿਸੇ ਤਰ੍ਹਾਂ ਦੇ ਜਸ਼ਨ ਦਾ ਆਯੋਜਨ ਨਾ ਕਰਨ। ਕੋਈ ਪੋਸਟਰ ਨਾ ਲਗਾਉਣ, ਸਗੋਂ ਆਪਣੇ ਕੋਲ ਉਪਲੱਬਧ ਸਰੋਤਾਂ ਦੀ ਵਰਤੋਂ ਲੋੜਵੰਦ ਲੋਕਾਂ ਦੀ ਮਦਦ ਲਈ ਕਰਨ।


DIsha

Content Editor

Related News