ਕੋਵਿਡ-19: ਦੇਸ਼ ਵਿਚ ਕੋਰੋਨਾ ਕਾਰਨ 1,611 ਲੋਕ ਇਨਫੈਕਟਡ, 40 ਤੋਂ ਵੱਧ ਮੌਤਾਂ

Wednesday, Apr 01, 2020 - 08:57 AM (IST)

ਨਵੀਂ ਦਿੱਲੀ- ਦੁਨੀਆ ਭਰ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 1,611 ਹੋ ਗਈ ਹੈ।

PunjabKesari

ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 47 ਹੋ ਗਈ ਹੈ, ਜਦਕਿ 153 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨੇ ਆਪਣਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ‘ਤੇ ਪਾਇਆ ਹੈ। ਇੱਥੇ ਹੁਣ ਤਕ 302 ਕਨਫਰਮ ਕੇਸ ਆਏ ਹਨ, ਜਿਨ੍ਹਾਂ ਵਿਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਮੰਗਲਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ 315 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਹਿਲੀ ਵਾਰ ਹੈ, ਜਦੋਂ ਦੇਸ਼ ਵਿਚ ਇਕ ਦਿਨ ਵਿਚ 300 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਦਾ ਇਹ 40 ਫੀਸਦੀ ਵਾਧਾ ਹੈ। ਦੂਜੇ ਸਥਾਨ 'ਤੇ ਕੇਰਲ(241), ਤੀਜੇ ਉੱਤੇ ਤਾਮਿਲਨਾਡੂ(124) ਅਤੇ ਚੌਥੇ ਸਥਾਨ 'ਤੇ ਦੇਸ਼ ਦੀ ਰਾਜਧਾਨੀ ਦਿੱਲੀ(120) ਹੈ। 

PunjabKesari
ਦਿੱਲੀ ਵਿਚ ਕੋਰੋਨਾ ਦਾ ਖਤਰਾ ਹੋਰ ਵੱਧ ਗਿਆ ਹੈ ਕਿਉਂਕਿ ਜਮਾਤ ਦੇ ਮਰਕਜ਼ ਕਾਰਨ ਦਿੱਲੀ ਵਿਚ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮਰਕਜ਼ ਤੋਂ ਦੇਰ ਰਾਤ ਵੀ ਜਮਾਤੀਆਂ ਨੂੰ ਬੱਸਾਂ ਵਿਚ ਭਰ ਕੇ ਆਈਸੋਲੇਸ਼ਨ ਵਿਚ ਲੈ ਜਾਇਆ ਗਿਆ। ਜਮਾਤ ਵਿਚ ਸ਼ਾਮਲ 93 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 10 ਜਮਾਤੀ ਬੀਮਾਰੀ ਕਾਰਨ ਦਮ ਤੋੜ ਚੁੱਕੇ ਹਨ।  

PunjabKesari


Lalita Mam

Content Editor

Related News