ਦੇਸ਼ 'ਚ ਕੋਰੋਨਾ ਮਾਮਲਿਆਂ 'ਚ 40 ਫੀਸਦੀ ਆਈ ਕਮੀ: ਸਿਹਤ ਮੰਤਰਾਲਾ

04/17/2020 7:19:33 PM

ਨਵੀਂ ਦਿੱਲੀ-ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ 'ਚ ਭਾਰਤ ਅੱਗੇ ਵੱਧ ਰਿਹਾ ਹੈ ਅਤੇ ਕੋਰੋਨਾਵਾਇਰਸ ਦੀ ਸਥਿਤੀ ਕਮਜ਼ੋਰ ਪੈ ਰਹੀ ਹੈ। ਸਿਹਤ ਮੰਤਰਾਲੇ ਨੇ ਅੱਜ ਜਾਰੀ ਬੁਲੇਟਿਨ 'ਚ ਦੱਸਿਆ ਹੈ ਕਿ ਕੋਰੋਨਾ ਮਾਮਲਿਆਂ 'ਚ 40 ਫੀਸਦੀ ਕਮੀ ਆਈ ਜਦਕਿ 80 ਫੀਸਦੀ ਮਰੀਜ਼ ਠੀਕ ਵੀ ਹੋ ਰਹੇ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 13,387 ਤੱਕ ਪਹੁੰਚ ਚੁੱਕੀ ਹੈ ਜਦਕਿ 437 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ 1007 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1749 ਲੋਕ ਠੀਕ ਵੀ ਹੋ ਚੁੱਕੇ ਹਨ।

PunjabKesari

ਮੀਡੀਆ ਬ੍ਰਿਫਿੰਗ 'ਚ ਲਵ ਅਗਰਵਾਲ ਨੇ ਅੱਗੇ ਦੱਸਿਆ ਕਿ ਦੇਸ਼ 'ਚ ਕੋਰੋਨਾ ਵੱਧਣ 'ਚ 40 ਫੀਸਦੀ ਕਮੀ ਆਈ ਹੈ। ਕੋਰੋਨਾ ਇਨਫੈਕਟਡ 13.6 ਮਰੀਜ਼ ਠੀਕ ਹੋਏ ਹਨ। ਦੇਸ਼ 'ਚ ਕੋਰੋਨਾ ਦੇ 80 ਫੀਸਦੀ ਮਰੀਜ਼ ਠੀਕ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਦੇਸ਼ ਦੇ ਲਈ ਇਕ ਵੀ ਮੌਤ ਚਿੰਤਾ ਦਾ ਵਿਸ਼ਾ ਹੈ। ਸਾਨੂੰ ਹਰ ਮੋਰਚੇ 'ਤੇ ਕੋਰੋਨਾ ਨਾਲ ਲੜਨਾ ਹੈ। ਸਾਡੀ ਕੋਸ਼ਿਸ਼ ਤੇਜ਼ੀ ਨਾਲ ਕੰਮ ਕਰਨ ਦੀ ਹੈ। ਦੇਸ਼ 'ਚ ਐਂਟੀ ਬਾਡੀਜ਼ 'ਤੇ ਕੰਮ ਹੋ ਰਿਹਾ ਹੈ। ਪਲਾਜ਼ਮਾ ਤਕਨੀਕੀ ਨਾਲ ਇਲਾਜ 'ਤੇ ਕੰਮ ਹੋ ਰਿਹਾ ਹੈ। 

ਜਿਨ੍ਹਾਂ 19 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ 'ਚ ਡਬਲਿੰਗ ਰੇਟ ਦੇਸ਼ ਦੀ ਡਬਲਿੰਗ ਤੋਂ ਘੱਟ ਹੈ। ਉਸ 'ਚ ਕੇਰਲ, ਤਾਮਿਲਨਾਡੂ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਲੱਦਾਖ, ਪੁਡੂਚੇਰੀ, ਦਿੱਲੀ, ਬਿਹਾਰ, ਉਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਯੂ.ਪੀ, ਕਰਨਾਟਕ, ਜੰਮੂ ਕਸ਼ਮੀਰ, ਪੰਜਾਬ, ਆਸਾਮ ਅਤੇ ਤ੍ਰਿਪੁਰਾ ਸ਼ਾਮਲ ਹਨ।


Iqbalkaur

Content Editor

Related News