ਕੋਰੋਨਾ ਇਨਫੈਕਟਡ ਦੇ ਕੁੱਲ ਮਾਮਲਿਆਂ 'ਚੋਂ 30 ਫੀਸਦੀ ਤਬਲੀਗੀ ਜਮਾਤ ਨਾਲ ਜੁੜੇ: ਸਿਹਤ ਮੰਤਰਾਲਾ

04/04/2020 5:28:26 PM

ਨਵੀਂ ਦਿੱਲੀ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰਾਲੇ ਆਏ ਦਿਨ ਸਥਿਤੀ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕਰਦਾ ਹੈ। ਅੱਜ ਭਾਵ ਸ਼ਨੀਵਾਰ ਨੂੰ ਸਿਹਤ ਮੰਤਰਾਲੇ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਨੇ ਮੂੰਹ ਢੱਕਣ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦੇਸ਼ 'ਚ ਹੁਣ ਤੱਕ ਕੋਰੋਨਾ ਦੇ ਕੁੱਲ ਇਨਫੈਕਟਡ ਮਾਮਲਿਆਂ 'ਚੋਂ 1023 ਮਾਮਲੇ ਭਾਵ 30 ਫੀਸਦੀ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਤਬਲੀਗੀ ਜਮਾਤ ਨਾਲ ਜੁੜੇ ਇਹ ਮਾਮਲੇ ਤਾਮਿਲਨਾਡੂ, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ, ਕਰਨਾਟਕ, ਅੰਡੇਮਾਨ-ਨਿਕੋਬਾਰ, ਉਤਰਾਂਖੰਡ, ਹਿਮਾਚਲ, ਝਾਰਖੰਡ ਸਮੇਤ ਕੁੱਲ 17 ਸੂਬਿਆਂ ਤੋਂ ਸਾਹਮਣੇ ਆਏ ਹਨ।

PunjabKesari

ਮੰਤਰਾਲੇ ਮੁਤਾਬਕ ਦੇਸ਼ ਭਰ 'ਚ ਹੁਣ ਤੱਕ ਕੋਰੋਨਾ ਦੇ ਇਨਫੈਕਟਡ ਮਰੀਜ਼ਾਂ ਦੀ ਗਿਣਤੀ 2992 ਤੱਕ ਪਹੁੰਚ ਗਈ ਹੈ ਜਦਕਿ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 192 ਲੋਕ ਠੀਕ ਵੀ ਹੋ ਚੁੱਕੇ ਹਨ। ਗ੍ਰਹਿ ਮੰਤਰਾਲੇ ਦੀ ਸਯੁੰਕਤ ਸਕੱਤਰ ਪੁੰਨਿਆ ਸਲਿਲਾ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਤਬਲੀਗੀ ਜਮਾਤ 'ਚ ਸ਼ਾਮਲ ਲੋਕਾਂ ਦੇ ਸੰਪਰਕ 'ਚ ਆਏ 22,000 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। 

21-40 ਸਾਲ ਦੇ ਜ਼ਿਆਦਾਤਰ ਮਰੀਜ਼-
ਸਿਹਤ ਮੰਤਰਾਲੇ ਨੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਦੇ ਆਧਾਰ 'ਤੇ ਦੱਸਿਆ ਹੈ ਕਿ 9 ਫੀਸਦੀ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਉਮਰ 0-20 ਸਾਲ ਹੈ। 42 ਫੀਸਦੀ ਮਰੀਜ਼ 21 ਤੋਂ 40 ਸਾਲ ਦੇ ਹਨ। 33 ਫੀਸਦੀ ਇਨਫੈਕਟਡ 41-60 ਸਾਲ ਦੇ ਮਿਲੇ ਹਨ ਜਦਕਿ 17 ਫੀਸਦੀ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ।
 


Iqbalkaur

Content Editor

Related News