''ਕੋਰੋਨਾ'' ਦੇ ਮਾਮੂਲੀ ਲੱਛਣ ਵਾਲੇ ਲੋਕ ਘਰਾਂ ''ਚ ਹੋਣਗੇ ''ਇਕਾਂਤਵਾਸ'', ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ

04/28/2020 1:04:24 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਦੇ ਹਲਕੇ ਲੱਛਣ ਜਾਂ ਬੀਮਾਰੀ ਦੀ ਸ਼ੁਰੂਆਤੀ ਲੱਛਣ ਵਾਲੇ ਲੋਕ ਖੁਦ ਹੀ ਆਪਣੇ ਆਪ ਨੂੰ ਘਰਾਂ 'ਚ ਇਕਾਂਤਵਾਸ ਕਰ ਸਕਦੇ ਹਨ, ਤਾਂ ਕਿ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੰਪਰਕ ਵਿਚ ਨਾ ਆਉਣ ਪਰ ਇਸ ਲਈ ਘਰ 'ਚ ਇਕਾਂਤਵਾਸ 'ਚ ਰਹਿਣ ਦੀ ਵਿਵਸਥਾ ਹੋਣਾ ਬੇਹੱਦ ਜ਼ਰੂਰੀ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਜਿਹੇ ਮਰੀਜ਼ਾਂ ਦਾ ਇਲਾਜ ਕਰ ਰਹੇ ਮੈਡੀਕਲ ਅਧਿਕਾਰੀ ਨੂੰ ਕਲੀਨਿਕਲ ਜਾਂਚ ਕਰਨ ਤੋਂ ਬਾਅਦ ਪੁਸ਼ਟੀ ਕਰਨੀ ਹੋਵੇਗੀ ਕਿ ਮਰੀਜ਼ 'ਚ ਵਾਇਰਸ ਦੇ ਲੱਛਣ ਮਾਮੂਲੀ ਜਾਂ ਸ਼ੁਰੂਆਤੀ ਹਨ। ਮਰੀਜ਼ ਨੂੰ ਜ਼ਿਲਾ ਨਿਗਰਾਨੀ ਅਧਿਕਾਰੀ ਨੂੰ ਆਪਣੀ ਸਿਹਤ ਬਾਰੇ ਰੋਜ਼ਾਨਾ ਜਾਣਕਾਰੀ ਦੇਣੀ ਹੋਵੇਗੀ, ਤਾਂ ਕਿ ਨਿਗਰਾਨੀ ਟੀਮ ਅੱਗੇ ਦਾ ਕੰਮ ਕਰ ਸਕੇ। ਇਸ ਤੋਂ ਇਲਾਵਾ ਅਜਿਹੇ ਮਾਮਲਿਆਂ ਦੀ ਦੇਖ-ਰੇਖ ਕਰਨ ਵਾਲੇ ਜਾਂ ਸਾਰੇ ਕਰੀਬੀਆਂ ਨੂੰ ਮਰੀਜ਼ ਦਾ ਇਲਾਜ ਕਰ ਰਹੇ ਮੈਡੀਕਲ ਅਧਿਕਾਰੀ ਵਲੋਂ ਤੈਅ ਪ੍ਰੋਟੋਕਾਲ ਮੁਤਾਬਕ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦਾ ਸਾਵਧਾਨੀ ਦੇ ਤੌਰ 'ਤੇ ਸੇਵਨ ਕਰਨਾ ਹੋਵੇਗਾ।

PunjabKesari

ਮੰਤਰਾਲਾ ਨੇ ਕਿਹਾ ਕਿ ਸਾਰੇ ਸ਼ੱਕੀ (ਜਿਨ੍ਹਾਂ ਦੀ ਜਾਂਚ ਨਤੀਜਿਆਂ ਦੀ ਉਡੀਕ ਹੋਵੇ) ਅਤੇ ਕੋਵਿਡ-19 ਬੀਮਾਰੀ ਨਾਲ ਪੀੜਤ ਲੋਕਾਂ ਨੂੰ ਫਿਲਹਾਲ ਹਸਪਤਾਲ 'ਚ ਵੱਖਰਾ ਰੱਖਿਆ ਜਾ ਰਿਹਾ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਟਰੋਲ ਪੜਾਅ ਦੌਰਾਨ ਮਰੀਜ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮਾਮੂਲੀ, ਮੱਧ ਜਾਂ ਗੰਭੀਰ ਲੱਛਣ ਵਾਲੇ ਮਰੀਜ਼ ਦੇ ਤੌਰ 'ਤੇ ਨਿਸ਼ਾਨਬੱਧ ਕਰਨਾ ਹੋਵੇਗਾ ਅਤੇ ਉਸ ਮੁਤਾਬਕ ਕੋਵਿਡ ਦੇਖਭਾਲ ਕੇਂਦਰ, ਸਮਰਪਿਤ ਕੋਵਿਡ ਸਿਹਤ ਕੇਂਦਰ ਜਾਂ ਸਮਰਪਿਤ ਕੋਵਿਡ ਹਸਪਤਾਲ 'ਚ ਦਾਖਲ ਕਰਾਉਣਾ ਹੋਵੇਗਾ।

PunjabKesari

ਗਲਬੋਲ ਸਬੂਤਾਂ ਮੁਤਾਬਕ ਕੋਵਿਡ-19 ਦੇ 80 ਫੀਸਦੀ ਮਾਮਲੇ ਮਾਮੂਲੀ ਲੱਛਣ ਵਾਲੇ ਮਾਮਲੇ ਹਨ, ਜਦਕਿ 20 ਫੀਸਦੀ 'ਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਉਣ ਦੀ ਲੋੜ ਪੈਦੀ ਹੈ। ਹਸਪਤਾਲ ਵਿਚ ਦਾਖਲ ਕਰਵਾਏ ਜਾਣ ਵਾਲੇ ਮਾਮਲਿਆਂ 'ਚ ਸਿਰਫ 5 ਫੀਸਦੀ ਨੂੰ ਆਈ. ਸੀ. ਯੂ. 'ਚ ਦੇਖਭਾਲ ਦੀ ਲੋੜ ਹੁੰਦੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੇਖਭਾਲ ਕਰਨ ਵਾਲਾ ਵਿਅਕਤੀ ਹਰ ਸਮੇਂ ਦੇਖ-ਰੇਖ ਕਰਨ ਲਈ ਉਪਲੱਬਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੋਬਾਇਲ 'ਤੇ ਅਰੋਗ ਸੇਤੂ ਐਪ ਡਾਊਨਲੋਡ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਅਤੇ ਇਹ ਹਰ ਸਮੇਂ ਸਰਗਰਮ ਰਹਿਣਾ ਚਾਹੀਦਾ ਹੈ।


Tanu

Content Editor

Related News