ਹੁਣ ਬਿਨਾਂ ਮਾਸਕ ਘਰੋਂ ਬਾਹਰ ਨਿਕਲਣਾ ਪਵੇਗਾ ਮਹਿੰਗਾ, ਸਰਕਾਰ ਨੇ ਜਾਰੀ ਕੀਤਾ ਇਹ ਆਦੇਸ਼

Monday, Apr 13, 2020 - 11:26 AM (IST)

ਹੁਣ ਬਿਨਾਂ ਮਾਸਕ ਘਰੋਂ ਬਾਹਰ ਨਿਕਲਣਾ ਪਵੇਗਾ ਮਹਿੰਗਾ, ਸਰਕਾਰ ਨੇ ਜਾਰੀ ਕੀਤਾ ਇਹ ਆਦੇਸ਼

ਹਰਿਆਣਾ- ਹਰਿਆਣਾ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਵਧਣ ਕਾਰਨ ਲਾਕਡਾਊਨ 'ਚ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਹਰਿਆਣਾ 'ਚ  ਹੁਣ ਜੇਕਰ ਕੋਈ ਬਿਨਾਂ ਮਾਸਕ ਲਗਾਏ ਘਰੋਂ ਬਾਹਰ ਨਿਕਲਿਆ, ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਿਰਦੇਸ਼ ਪ੍ਰਦੇਸ਼ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਤੇ ਡੀ.ਜੀ.ਆਈ. ਹਰਿਆਣਾ ਦੇ ਮਾਧਿਅਮ ਨਾਲ ਪੂਰੇ ਪ੍ਰਦੇਸ਼ 'ਚ ਅਮਲ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ।

ਮਾਸਕ ਤੋਂ ਇਲਾਵਾ ਤੌਲੀਆ, ਕੱਪੜਾ ਨਾ ਹੋਣ ’ਤੇ ਵੀ ਪੁਲਸ ਕੱਟੇਗੀ ਚਲਾਨ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਨੇ ਐਤਵਾਰ ਦੀ ਸ਼ਾਮ ਨੂੰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪੂਰੇ ਹਰਿਆਣਾ 'ਚ ਬਿਨਾਂ ਮਾਸਕ ਦੇ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਪੁਲਸ ਚਲਾਨ ਕੱਟੇਗੀ। ਅਨਿਲ ਵਿੱਜ ਨੇ ਕਿਹਾ ਕਿ ਇਸ ਸੰਬੰਧ 'ਚ ਏ.ਸੀ.ਐੱਸ. ਹੋਮ ਵਿਜੇਵਰਧਨ ਦੇ ਨਾਲ-ਨਾਲ ਡੀ.ਜੀ.ਪੀ. ਹਰਿਆਣਾ ਮਨੋਜ ਯਾਦਵ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪ੍ਰਦੇਸ਼ 'ਚ ਘਰੋਂ ਨਿਕਲਣ ’ਤੇ ਮਾਸਕ ਤੋਂ ਇਲਾਵਾ ਤੌਲੀਆ, ਗਮਛਾ, ਕੱਪੜਾ ਜੇਕਰ ਨਹੀਂ ਹੋਵੇਗਾ ਤਾਂ ਇਸ ਤਰਾਂ ਦੇ ਲੋਕਾਂ ’ਤੇ ਪੁਲਸ ਚਲਾਨ ਦੀ ਕਾਰਵਾਈ ਕਰੇਗੀ।

ਘਰੋਂ ਬਾਹਰ ਨਿਕਲਣ ਲਈ ਮਾਸਕ ਹੋਵੇਗਾ ਜ਼ਰੂਰੀ
ਦੱਸਣਯੋਗ ਹੈ ਕਿ ਹੁਣ ਤੋਂ ਪਹਿਲਾਂ ਕਈ ਰਾਜਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਪੂਰੇ ਰਾਜ 'ਚ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ। ਹੁਣ ਹਰਿਆਣਾ ਵੀ ਉਨਾਂ ਸੂਬਿਆਂ 'ਚ ਗਿਣਿਆ ਜਾਵੇਗਾ, ਜਿੱਥੇ ਘਰੋਂ ਬਾਹਰ ਨਿਕਲਣ ਲਈ ਮਾਸਕ ਜ਼ਰੂਰੀ ਹੋਵੇਗਾ।


author

DIsha

Content Editor

Related News