ਕੋਰੋਨਾ ਵਾਇਰਸ : ਗੁਜਰਾਤ 'ਚ 45 ਨਵੇਂ ਮਾਮਲੇ, ਕੁਲ ਗਿਣਤੀ ਵਧ ਕੇ 617 ਹੋਈ
Tuesday, Apr 14, 2020 - 12:01 PM (IST)
ਅਹਿਮਦਾਬਾਦ- ਗੁਜਰਾਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 45 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਰਾਜ 'ਚ ਇਸ ਖਤਰਨਾਕ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 617 ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਨਵੇਂ ਮਾਮਲਿਆਂ 'ਚੋਂ ਅਹਿਮਦਾਬਾਦ 'ਚ 31, ਸੂਰਤ 'ਚ 9, ਮੇਹਸਾਣਾ 'ਚ 2 ਅਤੇ ਭਾਵਨਗਰ, ਦਾਹੋਦ ਅਤੇ ਗਾਂਧੀਨਗਰ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਅਹਿਮਦਾਬਾਦ ਦੇ ਇਕ ਹਸਪਤਾਲ ਤੋਂ 20 ਸਾਲਾ ਮਰੀਜ਼ ਨੂੰ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਦੇ ਨਾਲ ਸੂਬੇ 'ਚ ਇਨਫੈਕਸ਼ਨ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 55 ਹੋ ਗਈ ਹੈ। ਸੂਬੇ 'ਚ ਇਸ ਇਨਫੈਕਸ਼ਨ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਗਈ ਹੈ। ਅਹਿਮਦਾਬਾਦ 'ਚ ਕੋਵਿਡ-19 ਇਨਫੈਕਸ਼ਨ ਦੇ 19 ਮਾਮਲੇ ਸਾਹਮਣੇ ਆਏ ਹਨ ਅਤੇ 13 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਵਡੋਦਰਾ 'ਚ 107 ਮਾਮਲੇ ਸਾਹਮਣੇ ਆਏ ਹਨ।