ਦਿਵਯਾਂਗ ਕੁੜੀ ਦੇ ਪਿਤਾ ਦੇ ਅੰਤਿਮ ਸੰਸਕਾਰ ''ਚ ਮਦਦ ਲਈ ਅੱਗੇ ਆਈ ਮਥੁਰਾ ਪੁਲਸ

05/01/2020 5:40:36 PM

ਮਥੁਰਾ- ਕੋਰੋਨਾ ਵਾਇਰਸ ਦੇ ਡਰ ਕਾਰਨ ਜਦੋਂ ਇਕ ਦਿਵਯਾਂਗ ਕੁੜੀ ਦੇ ਗੁਹਾਰ ਲਗਾਉਣ ਤੋਂ ਬਾਅਦ ਉਸ ਦੇ ਪਿਤਾ ਦੇ ਅੰਤਿਮ ਸੰਸਕਾਰ ਲਈ ਕੋਈ ਅੱਗੇ ਨਹੀਂ ਆਇਆ ਤਾਂ ਉਦੋਂ ਮਥੁਰਾ ਪੁਲਸ ਨੇ ਕੁੜੀ ਦੀ ਮਦਦ ਕੀਤੀ। ਸੂਚਨਾ ਮਿਲਣ 'ਤੇ ਬੁੱਧਵਾਰ ਨੂੰ ਕਾਂਸਟੇਬਲ ਨਿਤਿਨ ਮਲਿਕ ਇਕ ਹੋਮਗਾਰਡ ਨਾਲ ਕੁੜੀ ਦੇ ਘਰ ਪਹੁੰਚੇ। ਮੋਹਿਨੀ ਛੱਤਰ ਨੇ ਮਲਿਕ ਨੂੰ ਆਪਣੇ 60 ਸਾਲ ਦੇ ਪਿਤਾ ਦੇ ਦਿਹਾਂਤ ਬਾਰੇ ਦੱਸਿਆ ਅਤੇ ਉਨਾਂ ਦੇ ਅੰਤਿਮ ਸੰਸਕਾਰ 'ਚ ਅਸਮਰੱਥਤਾ ਜ਼ਾਹਰ ਕੀਤੀ।

ਮੋਹਿਨੀ ਅਨੁਸਾਰ, ਪਿਤਾ ਦੇ ਦਿਹਾਂਤ ਤੋਂ ਬਾਅਦ ਉਸ ਨੇ ਮਦਦ ਦੀ ਗੁਹਾਰ ਲਗਾਈ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਡਰ ਕਾਰਨ ਕੋਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਪੁਲਸ ਤੋਂ ਮਦਦ ਮੰਗੀ। ਮਲਿਕ ਨੇ ਕਿਹਾ ਕਿ ਲਾਕਡਾਊਨ ਕਾਰਨ ਸ਼ਵ ਵਾਹਨ ਉਪਲੱਬਧ ਨਹੀਂ ਸੀ। ਇਸ ਲਈ ਉਨਾਂ ਨੇ ਈ-ਰਿਕਸ਼ਾ ਰਾਹੀਂ ਲਾਸ਼ ਸ਼ਮਸ਼ਾਨ ਘਾਟ ਲਿਜਾ ਕੇ ਅੰਤਿਮ ਸੰਸਕਾਰ ਕਰਵਾਇਆ।


DIsha

Content Editor

Related News