ਹਿਮਾਚਲ 'ਚ ਲੋਕਾਂ ਨੂੰ ਮਿਲੀ ਥੋੜ੍ਹੀ ਰਾਹਤ, ਹੁਣ ਕਰ ਸਕਣਗੇ ਸਵੇਰ ਦੀ ਸੈਰ

Saturday, Apr 25, 2020 - 08:00 PM (IST)

ਸ਼ਿਮਲਾ- ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਿਮਾਚਲ ਪ੍ਰਦੇਸ਼ 'ਚ ਲਾਕਡਾਊਨ ਦੇ ਨਾਲ ਕਰਫਿਊ ਵੀ 3 ਮਈ ਤੱਕ ਲਾਗੂ ਹੈ। ਇਸ ਦੌਰਾਨ ਹੁਣ ਸੂਬੇ 'ਚ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚ ਲਾਗੂ ਕਰਫਿਊ 'ਚ ਢਿੱਲ ਦਾ ਸਮਾਂ 4 ਘੰਟੇ ਦਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਲੋਕ ਸਵੇਰ ਦੀ ਸੈਰ 'ਤੇ ਵੀ ਜਾ ਸਕਣਗੇ। 

PunjabKesari

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਨੇ ਦੱਸਿਆ ਹੈ ਕਿ ਐਤਵਾਰ ਨੂੰ ਸਵੇਰੇ 5.30 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ 'ਚ ਸੋਮਵਾਰ ਤੋਂ ਮੌਜੂਦਾ 3 ਘੰਟਿਆਂ ਦੇ ਬਜਾਏ 4 ਘੰਟਿਆਂ ਲਈ ਕਰਫਿਊ 'ਚ ਢਿੱਲ ਦਿੱਤੀ ਜਾਵੇਗੀ। ਇਹ ਨਾ ਸਿਰਫ ਸਮਾਜਿਕ ਦੂਰੀ ਬਲਕਿ ਦੁਕਾਨਾਂ 'ਚ ਘੱਟ ਭੀੜ ਨੂੰ ਯਕੀਨੀ ਬਣਾਇਆ ਜਾਵੇਗਾ।

PunjabKesari

ਸੂਬਾ ਸਿਹਤ ਵਿਭਾਗ ਮੁਤਾਬਕ ਕੋਰੋਨਾਵਾਇਰਸ ਦੇ ਅੰਕੜਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ 'ਚ ਹੁਣ ਤੱਕ 40 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 15 ਸਰਗਰਮ ਹਨ ਜਦਕਿ 20 ਮਰੀਜ਼ ਠੀਕ ਵੀ ਹੋ ਕੇ ਘਰ ਜਾ ਚੁੱਕੇ ਹਨ। ਇਸ ਦੇ ਨਾਲ ਹੀ ਇਕ ਮੌਤ ਵੀ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ 'ਚ ਹੁਣ ਤੱਕ 4623 ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਦੇ 24506 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 775 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ 5063 ਲੋਕ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ।


Iqbalkaur

Content Editor

Related News