5 ਸਾਲ ਦਾ ਬੱਚਾ ਇਕੱਲਾ ਹੀ ਦਿੱਲੀ ਤੋਂ ਬੈਂਗਲੁਰੂ ਪਹੁੰਚਿਆ, 3 ਮਹੀਨੇ ਬਾਅਦ ਮਾਂ ਨੂੰ ਮਿਲਿਆ
Monday, May 25, 2020 - 11:55 AM (IST)
ਨਵੀਂ ਦਿੱਲੀ/ਬੈਂਗਲੁਰੂ- ਕੋਰੋਨਾ ਲਾਕਡਾਊਨ ਕਾਰਨ ਹਵਾਈ ਸੇਵਾਵਾਂ ਕਰੀਬ 2 ਮਹੀਨਿਆਂ ਤੋਂ ਬੰਦ ਰਹੀਆਂ। ਹੁਣ ਸੋਮਵਾਰ ਯਾਨੀ ਅੱਜ ਤੋਂ ਮੁੜ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਫਿਲਹਾਲ ਘਰੇਲੂ ਉਡਾਣਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਅਜਿਹੀ ਹੀ ਇਕ ਫਲਾਈਟ ਦਿੱਲੀ ਤੋਂ ਬੈਂਗਲੁਰੂ ਪਹੁੰਚੀ। ਇਸ 'ਚ ਹੀ ਵਿਹਾਨ ਨਾਂ ਦਾ ਇਹ 5 ਸਾਲ ਦਾ ਬੱਚਾ ਵੀ ਬੈਠ ਕੇ ਗਿਆ ਸੀ। ਵਿਹਾਨ ਸ਼ਰਮਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 3 ਮਹੀਨਿਆਂ ਤੋਂ ਦਿੱਲੀ 'ਚ ਸੀ। ਇੱਥੇ ਉਹ ਦਾਦਾ-ਦਾਦੀ ਕੋਲ ਸੀ।
5 ਸਾਲ ਦੀ ਉਮਰ 'ਚ ਵਿਹਾਨ ਦਿੱਲੀ ਤੋਂ ਇਕੱਲੇ ਬੈਂਗਲੁਰੂ ਆਇਆ ਹੈ। ਉਸ ਨੂੰ ਲੈਣ ਉਸ ਦੀ ਮਾਂ ਏਅਰਪੋਰਟ ਪਹੁੰਚੀ। ਏਅਰਪੋਰਟ 'ਤੇ ਪਹੁੰਚਣ 'ਤੇ ਫਲਾਈਟ ਅਟੈਂਡੇਂਟ ਨੇ ਜਦੋਂ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪਿਆ ਤਾਂ ਮਾਂ ਨੇ ਵੀ ਪੂਰੀ ਸਾਵਧਾਨੀ ਵਰਤਦੇ ਹੋਏ ਉਸ ਨੂੰ ਗਲੇ ਨਹੀਂ ਲਗਾਇਆ। ਘਰੇਲੂ ਹਵਾਈ ਸਰਵਿਸ ਸ਼ੁਰੂ ਹੋਣ ਤੋਂ ਬਾਅਦ ਕਰਨਾਟਕ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਅੱਜ ਹੁਣ ਤੱਕ 2 ਫਲਾਈਟ ਉਤਰ ਚੁਕੀਆਂ ਹਨ। ਇਨ੍ਹਾਂ 'ਚੋਂ ਇਕ ਦਿੱਲੀ ਤੋਂ ਆਈ ਸੀ, ਜਿਸ 'ਚ ਵਿਹਾਨ ਵੀ ਆਇਆ।