ਨਸਬੰਦੀ ਦੇ ਬਾਵਜੂਦ ਇਕੱਠੇ 3 ਬੱਚਿਆਂ ਨੂੰ ਜਨਮ, ਲਾਕਡਾਊਨ ''ਚ ਗੂੰਜੀ ਕਿਲਕਾਰੀ

05/02/2020 1:35:04 PM

ਕੋਂਡਾਗਾਓਂ- ਇਕ ਪਾਸੇ ਜਿੱਥੇ ਦੇਸ਼ ਕੋਰੋਨਾ ਵਰਗੀ ਖਤਰਨਾਕ ਵਾਇਰਸ ਨਾਲ ਪਰੇਸ਼ਾਨ ਹੈ। ਉੱਥੇ ਹੀ ਛੱਤੀਸਗੜ੍ਹ ਤੋਂ ਚੰਗੀ ਖਬਰ ਆਈ ਹੈ। ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲੇ 'ਚ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਔਰਤ ਅਤੇ ਉਸ ਦੇ ਤਿੰਨ ਬੱਚੇ ਪੂਰੀ ਤਰਾਂ ਨਾਲ ਸਿਹਤਮੰਦ ਹਨ। ਹਸਪਤਾਲ ਸੂਤਰਾਂ ਅਨੁਸਾਰ ਜ਼ਿਲੇ ਦੇ ਸ਼ਯਾਪੁਰ ਸਿਹਤ ਕੇਂਦਰ 'ਚ ਕੱਲ ਯਾਨੀ ਸ਼ੁੱਕਰਵਾਰ ਨੂੰ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਪਤੀ ਦੀ ਨਸਬੰਦੀ ਤੋਂ ਬਾਅਦ ਔਰਤ ਨੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦੇਣ ਨਾਲ ਇਸ ਜੋੜੇ ਦੀ ਚਿੰਤਾ ਇਨਾਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਵਧ ਗਈ ਹੈ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਔਰਤ ਦੀ ਇਹ ਚੌਥੀ ਡਿਲੀਵਰੀ ਹੈ। ਇਸ ਤੋਂ ਪਹਿਲਾਂ ਵੀ ਉਸ ਦੇ ਤਿੰਨ ਬੱਚੇ ਹਨ। ਤਿੰਨ ਬੱਚਿਆਂ ਤੋਂ ਬਾਅਦ ਪਰਿਵਾਰ ਨਿਯੋਜਨ ਨੂੰ ਅਪਣਾਉਂਦੇ ਹੋਏ ਔਰਤ ਦੇ ਪਤੀ ਨੇ 4 ਸਾਲ ਪਹਿਲਾਂ ਪੁਰਸ਼ ਨਸਬੰਦੀ ਕਰਵਾਈ ਸੀ ਪਰ ਨਸਬੰਦੀ ਤੋਂ ਬਾਅਦ ਵੀ ਔਰਤ ਮੁੜ ਗਰਭਵਤੀ ਹੋ ਗਈ ਅਤੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਬੱਚਿਆਂ ਦੇ ਜਨਮ ਨਾਲ ਪਰਿਵਾਰ 'ਚ ਖੁਸ਼ੀ ਤਾਂ ਹੈ। ਨਾਲ ਹੀ ਗਰੀਬ ਆਦਿਵਾਸੀ ਪਰਿਵਾਰ ਪਹਿਲਾਂ ਤੋਂ ਹੀ 3 ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਨੂੰ ਲੈ ਕੇ ਆਰਥਿਕ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਪਰਿਵਾਰ ਨਿਯੋਜਨ ਯੋਜਨਾ ਨੂੰ ਅਪਣਾਉਣ ਤੋਂ ਬਾਅਦ ਮੁੜ ਤਿੰਨ ਬੱਚਿਆਂ ਦਾ ਜਨਮ ਹੋਣ ਨਾਲ ਡਾਕਟਰਾਂ ਦੀ ਲਾਪਰਵਾਹੀ 'ਤੇ ਹੀ ਸਵਾਲ ਚੁੱਕ ਰਿਹਾ ਹੈ। ਬੱਚਿਆਂ 'ਚ ਇਕ ਮੁੰਡਾ ਅਤੇ 2 ਕੁੜੀਆਂ ਹਨ। ਹਾਲਾਂਕਿ ਤਿੰਨ ਬੱਚਿਆਂ ਦੇ ਇਕੱਠੇ ਹੋਣ ਨਾਲ ਉਨਾਂ ਦਾ ਭਾਰ ਆਮ ਨਾਲੋਂ ਘੱਟ ਹੈ, ਇਸ 'ਚੋਂ ਮੁੰਡੇ ਦਾ ਭਰਾ 2 ਕਿਲੋਗ੍ਰਾਮ ਅਤੇ ਕੁੜੀਆਂ ਡੇਢ-ਡੇਢ ਕਿਲੋਗ੍ਰਾਮ ਦੀਆਂ ਹਨ, ਮਾਂ ਅਤੇ ਬੱਚੇ ਸਿਹਤਮੰਦ ਹਨ।


DIsha

Content Editor

Related News