ਸਵਾਮੀ ਚੱਕਰਪਾਣੀ ਨੇ ਕਰੋਨਾਵਾਇਰਸ ਤੋਂ ਬਚਣ ਦੇ ਦੱਸੇ ਉਪਾਅ

01/31/2020 9:08:50 PM

ਨਵੀਂ ਦਿੱਲੀ — ਕੋਰੋਨਾਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਹੰਗਾਮਾ ਫੈਲਿਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਇਹ ਜਾਨਲੇਵਾ ਬਿਮਾਰੀ ਹੁਣ ਗੁਆਂਢੀ ਦੇਸ਼ਾਂ ਤਕ ਵੀ ਪਹੁੰਚ ਚੁੱਕੀ ਹੈ। ਇਸ ਦੀ ਜਾਂਚ ਹੁਣ ਭਾਰਤ 'ਚ ਆ ਪਹੁੰਚੀ ਹੈ। ਕੇਰਲ 'ਚ ਕੋਰੋਨਾਵਾਇਰਸ ਤੋਂ ਪੀੜਤ ਇਕ ਵਿਅਕਤੀ ਦਾ ਪਹਿਲਾਂ ਕੇਸ ਦਰਜ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਚੀਨ ਦੇ ਵੁਹਾਨ ਸ਼ਹਿਰ 'ਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਗਰਿਕਾਂ ਨੂੰ ਏਅਰਲਿਫਟ ਕਰਵਾਉਣ ਲਈ ਭਾਰਤੀ ਫੌਜ ਤਿਆਰੀ ਕਰ ਰਹੀ ਹੈ। ਇਸ ਦੇ ਲਈ ਦਿੱਲੀ ਨਾਲ ਲੱਗਦੇ ਮਾਨੇਸਰ 'ਚ 300 ਬੈਡ ਦਾ ਇਕ ਹਸਪਤਾਲ ਤਿਆਰ ਕੀਤਾ ਗਿਆ ਹੈ ਜਿਥੇ ਏਅਰਲਿਫਟ ਕਰ ਲਿਆਂਦੇ ਗਏ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਰੱਖਿਆ ਜਾਵੇਗਾ।
ਡਾਕਟਰਾਂ ਨੇ ਇਸ ਤੋਂ ਬਚਣ ਲਈ ਕਈ ਸਲਾਹ ਜਾਰੀ ਕੀਤੇ ਹਨ। ਉਥੇ ਹੀ ਵਰਲਡ ਹੈਲਥ ਆਰਗੇਨਾਇਜੇਸ਼ਨ ਨੇ ਹੈਲਥ ਐਮਰਜੰਸੀ ਵੀ ਜਾਰੀ ਕਰ ਦਿੱਤੀ ਹੈ। ਇਸੇ ਦੌਰਾਨ ਭਾਰਤ 'ਚ ਹਿੰਦੂ ਮਹਾਸਭਾ ਦੇ ਇਕ ਨੇਤਾ ਨੇ ਇਸ ਜਾਨਲੇਵਾ ਬੀਮਾਰੀ ਤੋਂ ਬਚਣ ਲਈ ਇਕ ਬੇਹੱਦ ਹੀ ਅਜੀਬ ਉਪਾਅ ਦੱਸਿਆ ਹੈ। ਸਵਾਮੀ ਚੱਕਰਪਾਣੀ ਮਹਾਰਾਜ ਜੋ ਕਿ ਹਿੰਦੂ ਮਹਾਸਭਾ ਦੇ ਪ੍ਰਧਾਨ ਹਨ ਨੇ ਸ਼ੁੱਕਰਵਾਰ ਨੂੰ ਇਹ ਉਪਾਅ ਦੱਸਿਆ। ਸਵਾਮੀ ਜੀ ਨੇ ਦੱਸਿਆ ਕਿ ਜਾਨਲੇਵਾ ਕੋਰੋਨਾਵਾਇਰਸ ਤੋਂ ਬਚਣ ਲਈ ਗਊ ਮੂਤਰ ਅਤੇ ਗੋਬਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਦੇ ਕੀਟਾਣੂਆਂ ਨੂੰ ਮਾਰਨ ਅਤੇ ਪੂਰੀ ਦੁਨੀਆ ਤੋਂ ਇਸ ਦਾ ਪ੍ਰਭਾਵ ਖਤਮ ਕਰਨ ਲਈ ਇਕ ਖਾਸ ਤਰ੍ਹਾਂ ਦਾ ਹਵਨ ਵੀ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਗਊ ਮੂਤਰ ਅਤੇ ਗੋਬਰ ਦਾ ਇਸਤੇਮਾਲ ਕਰਨ ਨਾਲ ਕੋਰੋਨਾਵਾਇਰਸ ਦਾ ਪ੍ਰਭਾਵ ਖਤਮ ਹੋ ਜਾਵੇਗਾ। ਜੇਕਰ ਕੋਈ ਸ਼ਖਸ ਓਮ ਨਮ: ਸ਼ਿਵਾਯ ਬੋਲਦੇ ਹੋਏ ਆਪਣੇ ਸਰੀਰ 'ਤੇ ਗੋਬਰ ਦਾ ਲੇਪ ਲਗਾਏਗਾ ਤਾਂ ਕੋਰੋਨਾਵਾਇਰਸ ਤੋਂ ਉਸ ਦੀ ਜਾਨ ਬੱਚ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਵਰਲਡ ਹੈਲਥ ਆਰਗੇਨਾਇਜੇਸ਼ਨ ਨੇ ਕੋਰੋਨਾਵਾਇਰਸ ਦੇ ਖਤਰੇ  ਨੂੰ ਦੇਖਦੇ ਹੋਏ ਇਸ ਨੂੰ ਗਲੋਬਲ ਹੈਲਥ ਐਮਰਜੰਸੀ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਚੀਨ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 213 ਹੋ ਗਈ ਜਦਕਿ, 9692 ਹਾਲੇ ਵੀ ਇਸ ਤੋਂ ਪੀੜਤ ਦੱਸੇ ਜਾ ਰਹੇ ਹਨ।


Inder Prajapati

Content Editor

Related News