ਦੁਖਦਾਇਕ ਖ਼ਬਰ: ਕੋਰੋਨਾ ਨੇ ਬੁਝਾਇਆ ਨੇਤਰਹੀਣ ਮਾਤਾ-ਪਿਤਾ ਦਾ ਇਕਲੌਤਾ ਚਿਰਾਗ਼
Friday, May 14, 2021 - 12:21 PM (IST)
ਨਵੀਂ ਦਿੱਲੀ- ਆਪਣੇ ਨੇਤਰਹੀਣ ਮਾਤਾ-ਪਿਤਾ ਦੀ ਇਕਲੌਤੀ ਸੰਤਾਨ 9 ਮਹੀਨੇ ਦੇ ਕ੍ਰਿਸ਼ੂ ਦੀ ਦਿੱਲੀ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂ ਕਿ ਉਸ ਦਾ ਪਿਤਾ ਇਕ ਹੋਰ ਹਸਪਤਾਲ 'ਚ ਸੰਕਰਮਣ ਨਾਲ ਜੂਝ ਰਿਹਾ ਹੈ। ਸਾਬਕਾ ਭਾਜਪਾ ਵਿਧਾਇਕ ਜਿਤੇਂਦਰ ਸਿੰਘ 'ਸ਼ੰਟੀ' ਨੇ ਵੀਰਵਾਰ ਸ਼ਾਮ ਓਲਡ ਸੀਮਾਪੁਰੀ ਦੇ ਇਕ ਸ਼ਮਸ਼ਾਨਘਾਟ 'ਚ ਕ੍ਰਿਸ਼ੂ ਨੂੰ ਦਫ਼ਨਾਇਆ। 2 ਦਿਨਾਂ 'ਚ ਇਹ ਦੂਜੀ ਵਾਰ ਹੈ, ਜਦੋਂ ਸਿੰਘ ਨੇ ਇੰਨੇ ਛੋਟੇ ਬੱਚੇ ਨੂੰ ਦਫ਼ਨਾਇਆ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ, 2 ਹਜ਼ਾਰ ਤੋਂ ਵੱਧ ਅਣਜਾਣ ਲੋਕਾਂ ਦਾ ਸਨਮਾਨਪੂਰਵਕ ਅੰਤਿਮ ਸੰਸਕਾਰ ਕਰ ਚੁਕੇ ਸਿੰਘ (59) ਨੇ ਬੁੱਧਵਾਰ ਸ਼ਾਮ ਉਸੇ ਜਗ੍ਹਾ ਕੋਲ 5 ਮਹੀਨਿਆਂ ਦੀ ਪਰੀ ਨੂੰ ਦਫ਼ਨਾਇਆ ਸੀ, ਜਿੱਥੇ ਕ੍ਰਿਸ਼ੂ ਹੁਣ ਹਮੇਸ਼ਾ ਲਈ ਸੌਂ ਗਿਆ ਹੈ।
आज फ़िर एक चिराग बुझ गया। 9 महीने के इस मासूम बच्चे की Corona से मौत। बेचारे अंधे माँ बाप का सहारा भी छीन लिया Corona ने 😢https://t.co/mjiQy1E9lW#COVID19
— Jitender Singh Shunty (@jsshunty) May 13, 2021
ਕ੍ਰਿਸ਼ੂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ, ਜੋ ਪੂਰਬੀ ਦਿੱਲੀ 'ਚ ਦਿਲਸ਼ਾਦ ਗਾਰਡਨ 'ਚ ਰਹਿੰਦੇ ਹਨ। ਉਨ੍ਹਾਂ ਰੋਂਦੇ ਹੋਏ ਕਿਹਾ,''ਦੋਵੇਂ ਮਾਤਾ-ਪਿਤਾ ਨੇਤਰਹੀਣ ਹਨ।'' ਰਿਸ਼ਤੇਦਾਰ ਨੇ ਦੱਸਿਆ ਕਿ ਕ੍ਰਿਸ਼ੂ ਦੀ ਮਾਂ ਕਰੀਬ 18 ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋਈ ਸੀ ਅਤੇ ਉਸ ਨੇ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਵਾਈ ਸੀ ਤਾਂ ਉਹ ਵੀ ਬੀਮਾਰ ਹੋ ਗਿਆ। ਕੁਝ ਦਿਨ ਪਹਿਲਾਂ ਕ੍ਰਿਸ਼ੂ ਨੂੰ ਗੁਰੂ ਤੇਗ ਬਹਾਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਵੀਰਵਾਰ ਤੜਕੇ ਉਸ ਦੀ ਮੌਤ ਹੋ ਗਈ। ਬੱਚੇ ਦੇ ਪਿਤਾ ਸ਼ਸ਼ਾਂਕ ਸ਼ੇਖਰ (26) ਤਾਹਿਰਪੁਰ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੇ ਹਨ। ਬੱਚੇ ਦੀ ਮਾਂ ਜੋਤੀ ਨੇ ਰੋਂਦੇ ਨੇ ਕਿਹਾ,''ਉਨ੍ਹਾਂ ਨੂੰ ਨਹੀਂ ਪਤਾ ਕਿ ਅੱਜ ਉਨ੍ਹਾਂ ਨੇ ਆਪਣਾ ਪਿਆਰ ਕ੍ਰਿਸ਼ੂ ਗੁਆ ਦਿੱਤਾ ਹੈ। ਕ੍ਰਿਪਾ ਉਨ੍ਹਾਂ ਨੂੰ ਨਾ ਦੱਸਣਾ। ਹੁਣ ਮੈਂ ਉਨ੍ਹਾਂ ਨੂੰ ਵੀ ਗੁਆਉਣਾ ਨਹੀਂ ਚਾਹੁੰਦੀ।''