ਨੇਪਾਲ ਪੁੱਜਾ ਕੋਰੋਨਾਵਾਇਰਸ, WHO ਨੇ ਕੀਤੀ ਪੁਸ਼ਟੀ

Friday, Jan 24, 2020 - 09:24 PM (IST)

ਨੇਪਾਲ ਪੁੱਜਾ ਕੋਰੋਨਾਵਾਇਰਸ, WHO ਨੇ ਕੀਤੀ ਪੁਸ਼ਟੀ

ਕਾਠਮੰਡੂ/ਬੀਜਿੰਗ - ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਡਰ ਦਾ ਮਾਹੌਲ ਹੈ। ਸਾਰੇ ਦੇਸ਼ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ਵਾਲੇ ਯਾਤਰੀਆਂ ਦੀ ਜਾਂਚ ਕਰ ਰਹੇ ਹਨ। ਭਾਰਤ ਵਿਚ ਵੀ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਚੀਨ ਵਿਚ ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26 ਹੋ ਗਈ ਹੈ ਅਤੇ ਇਸ ਨਾਲ ਕਰੀਬ 830 ਲੋਕਾਂ ਦੇ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਰੀਬ 13 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਨੇਪਾਲ ਵਿਚ ਵੀ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨੇਪਾਲ ਸਿਹਤ ਮੰਤਰਾਲੇ ਨੇ ਆਖਿਆ ਕਿ ਇਕ ਵਿਦਿਆਰਥੀ ਚੀਨ ਦੇ ਸ਼ਹਿਰ ਵੁਹਾਨ ਤੋਂ ਵਾਪਸ ਆਇਆ ਹੈ। ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਪੀ. ਟੀ. ਆਈ. ਮੁਤਾਬਕ ਇਹ ਵਿਦਿਆਰਥੀ ਜੋ ਚੀਨ ਦੀ ਵੁਹਾਨ ਸਿਟੀ ਤੋਂ ਵਾਪਸ ਆਇਆ ਹੈ, ਉਹ ਉਥੇ ਆਪਣੀ ਪੀ. ਐਚ. ਡੀ. ਦੀ ਪਡ਼ਾਈ ਕਰ ਰਿਹਾ ਹੈ। ਇਹ 31 ਸਾਲਾ ਵਿਅਕਤੀ 5 ਜਨਵਰੀ ਨੂੰ ਚੀਨ ਤੋਂ ਵਾਪਸ ਆਇਆ ਸੀ ਅਤੇ ਸਰੀਰਕ ਪਰੇਸ਼ਾਨੀ ਹੋਣ ਕਾਰਨ ਉਹ 13 ਜਨਵਰੀ ਨੂੰ ਚੈੱਕਅਪ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ।

ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਉਸ ਦੇ ਖੂਨ ਦੇ ਸੈਂਪਲ ਲੈ ਡਬਲਯੂ. ਐਚ. ਓ. ਭੇਜ ਦਿੱਤੇ ਗਏ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਖੂਨ ਵਿਚ ਕੋਰੋਨਾਵਾਇਰਸ ਵਾਇਰਸ ਗਿਆ ਹੈ। ਦੱਸ ਦਈਏ ਕਿ ਨੇਪਾਲ ਵਿਚ ਪਾਇਆ ਗਿਆ ਹੈ ਪਹਿਲਾ ਕੇਸ ਹੈ, ਜੋ ਇਸ ਵਾਇਰਸ ਤੋਂ ਪੀਡ਼ਤ ਪਾਇਆ ਗਿਆ ਹੈ। ਇਸ ਤੋਂ ਨੇਪਾਲ ਭਾਰਤ ਦਾ ਗੁਆਂਢੀ ਮੁਲਕ ਹੈ।


author

Khushdeep Jassi

Content Editor

Related News