ਅਹਿਮਦਾਬਾਦ ''ਚ ਕੋਰੋਨਾ ਯੋਧਾ ਹਾਰ ਗਿਆ ਜ਼ਿੰਦਗੀ ਦੀ ਜੰਗ, ASI ਨੇ ਤੋੜ੍ਹਿਆ ਦਮ

5/24/2020 5:16:15 PM

ਅਹਿਮਦਾਬਾਦ-ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਗੁਜਰਾਤ ਵੀ ਦੇਸ਼ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਦੀ ਸੂਚੀ 'ਚ ਸ਼ਾਮਲ ਹੈ। ਸੂਬੇ 'ਚ ਇਸ ਸਮੇਂ ਅਹਿਮਦਾਬਾਦ 'ਕੋਰੋਨਾ ਹਾਟਸਪਾਟ' ਬਣਿਆ ਹੋਇਆ ਹੈ। ਰੋਜ਼ਾਨਾ ਵੱਧਦੇ ਕੋਰੋਨਾ ਦੇ ਮਾਮਲਿਆਂ ਦੌਰਾਨ ਹੁਣ ਕੋਰੋਨਾ ਯੋਧੇ ਵੀ ਇਸ ਵਾਇਰਸ ਨਾਲ ਸ਼ਿਕਾਰ ਹੋ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ 'ਚ ਕੋਰੋਨਾਵਾਇਰਸ ਨਾਲ ਪੀੜਤ ਇਕ ਅਸਿਸਟੈਂਟ ਸਬ ਇੰਸਪੈਕਟਰ (ਏ.ਐੱਸ.ਆਈ) ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮਰਹੂਮ ਏ.ਐੱਸ.ਆਈ ਗਿਰੀਸ਼ ਬ੍ਰੇਡ ਅਹਿਮਦਾਬਾਦ ਦੇ ਕ੍ਰਿਸ਼ਣਨਗਰ ਥਾਣੇ 'ਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ 4 ਦਿਨ ਪਹਿਲਾਂ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਸੀ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ। 

ਕੋਰੋਨਾਵਾਇਰਸ ਦੇ ਕਾਰਨ ਗੁਜਰਾਤ ਪੁਲਸ ਦੇ ਕਿਸੇ ਸਿਪਾਹੀ ਜਾਂ ਅਧਿਕਾਰੀ ਦੀ ਮੌਤ ਦੀ ਇਹ ਤੀਜੀ ਘਟਨਾ ਹੈ। ਗਿਰੀਸ਼ ਤੋਂ ਪਹਿਲਾਂ ਵੀ ਕੋਰੋਨਾ ਪੀੜਤ 3 ਪੁਲਸ ਕਾਮਿਆਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਗੁਜਰਾਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 13000 ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਇਕੱਲੇ ਅਹਿਮਦਾਬਾਦ 'ਚ ਹੀ 1000 ਤੋਂ ਜ਼ਿਆਦਾ ਮਾਮਲੇ ਹਨ। ਅਹਿਮਦਾਬਾਦ 'ਚ ਕੋਰੋਨਾ ਕਾਰਨ ਹੁਣ ਤੱਕ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 


Iqbalkaur

Content Editor Iqbalkaur