ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਲਈ ਹੁਣ ਨਵੀਂ ਮੁਸੀਬਤ

Friday, Dec 25, 2020 - 04:14 PM (IST)

ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਲਈ ਹੁਣ ਨਵੀਂ ਮੁਸੀਬਤ

ਨਵੀਂ ਦਿੱਲੀ– ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਅਤੇ ਹੋਰ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ’ਚ ਹੁਣ ਇਕ ‘ਬਲੈਕ ਫੰਗਲ’ ਇਨਫੈਕਸ਼ਨ ਦੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ।ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਤਰ੍ਹਾਂ ਦੇ ਫੰਗਸ ਦੇ ਮਾਮਲੇ ਗੂਜਰਾਤ, ਮਹਾਰਾਸ਼ਟਰ ਅਤੇ ਦਿੱਲੀ ’ਚ ਵੇਖੇ ਜਾ ਰਹੇ ਹਨ। ਈਸਟ ਦਿੱਲੀ ਮੈਡੀਕਲ ਸੈਂਟਰ ਦੇ ਡਾਕਟਰ ਪਾਰਸ ਗੰਗਵਾਲ ਨੇ ਨਿਊਜ ਏਜੰਸੀ ਨੂੰ ਦੱਸਿਆ ਕਿ ਇਸ ਬੀਮਾਰੀ ਨੂੰ ਮਿਊਕੋਰਮਾਈਕੋਸਿਸ ਕਿਹਾ ਜਾਂਦਾ ਹੈ ਅਤੇ ਇਹ ਫੰਗਲ ਸਰੀਰ ਦੇ ਅੰਦਰੂਲੀ ਹਿੱਸਿਆਂ ’ਚ ਜਾ ਕੇ ਉਥੋਂ ਦੇ ਅੰਗਾਂ ਨੂੰ ਖ਼ਰਾਬ ਕਰਦਾ ਹੈ। ਇਸ ਨਾਲ ਉਹ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਇਨਫੈਕਸ਼ਨ ਜ਼ਿਆਦਾ ਹੋ ਜਾਣ ’ਤੇ ਉਸ ਹਿੱਸੇ ਨੂੰ ਕੱਟਣਾ ਵੀ ਪੈ ਸਕਦਾ ਹੈ। 

ਡਾਕਟਰ ਗੰਗਵਾਲ ਨੇ ਦੱਸਿਆ ਕਿ ਇਹ ਫੰਗਸ ਵਾਤਾਵਰਣ ’ਚ ਆਮਤੌਰ ’ਤੇ ਮੌਜੂਦ ਰਹਿੰਦਾ ਹੈ ਪਰ ਜਿਨ੍ਹਾਂ ਲੋਕਾਂ ਦੀ ਵਿਰੋਧ ਸਮਰੱਥਾ ਘੱਟ ਹੁੰਦੀ ਹੈ ਉਨ੍ਹਾਂ ’ਚ ਇਹ ਇਨਫੈਕਸ਼ਨ ਜ਼ਿਆਦਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਅੰਗ ਟਰਾਂਸਪਲਾਂਟ ਅਤੇ ਹੋਰ ਅੰਗਾਂ ਦੀਆਂ ਬੀਮਾਰੀਆਂ ਹਨ ਅਤੇ ਉਨ੍ਹਾਂ ਦੀ ਵਿਰੋਧ ਸਮਰੱਥਾ ਘੱਟ ਹੈ ਤਾਂ ਇਹ ਉਨ੍ਹਾਂ ਨੂੰ ਆਸਾਨ  ਨਾਲ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਇਹ ਮੌਕਾਪ੍ਰਸਤ ਫੰਗਲ ਹਨ ਜੋ ਮਿੱਟੀ ’ਚ ਪਾਏ ਜਾਂਦੇ ਹਨ, ਨਾਲ ਹੀ ਨਾਲ ਮੂੰਹ ਅਤੇ ਨੱਕ ਦੇ ਰਸਤੇ ਵਿਅਕੀਆਂ ਦੇ ਮੱਲ ’ਚ ਵੀ ਪਾਏ ਜਾਂਦੇ ਹਨ। ਇਹ ਫੰਗਸ ਉੱਲੀਮਾਰ, ਉੱਚ-ਗਲੂਕੋਜ਼, ਉੱਚ ਆਇਰਨ ਅਤੇ ਤੇਜ਼ਾਬ ਵਾਲੇ ਵਾਤਾਵਰਣ ’ਚ ਵਧੇਰੇ ਵੱਧਦਾ ਹੈ ਅਤੇ ਐਂਡੋਥੈਲੀਅਲ ਸੈੱਲਾਂ ਦੇ ਹਮਲੇ ਨੂੰ ਉਤਸ਼ਾਹਤ ਕਰਦਾ ਹੈ। ਇਹ ਫੰਗਸ ਸਾਹ ਰਾਹੀਂ ਨੱਕ ਦੀਆਂ ਕੋਸ਼ੀਕਾਵਾਂ ਤਕ ਪਹੁੰਚਦਾ ਹੈ ਅਤੇ ਜ਼ਿਆਦਾ ਇਨਫੈਕਸ਼ਨ ਦੀ ਹਾਲਤ ’ਚ ਇਹ ਨੱਕ ਦੀ ਗੰਭੀਰ ਬੀਮਾਰੀ (ਸਾਈਨੁਸਾਈਟਿਸ) ਨੂੰ ਉਤਸ਼ਾਹ ਦਿੰਦਾ ਹੈ ਅਤੇ ਅੱਖਾਂ ਤੇ ਦਿਮਾਗ ਦੇ ਸੈੱਲਾਂ ਤੋਂ ਇਲਾਵਾ ਹੱਡੀਆਂ ’ਚ ਵੀ ਪਹੁੰਚ ਸਕਦਾ ਹੈ। 

ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ’ਚ ਇਹ ਇਨਫੈਕਸ਼ਨ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਜਿਹੇ ਮਰੀਜ਼ਾਂ ਦੀ ਇਮਿਊਨਿਟੀ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਟੇਰਾਇਡ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜੇਕਰ ਅਜਿਹੇ ਮਰੀਜ਼ਾਂ ਨੂੰ ਪਹਿਲਾਂ ਹੀ ਸ਼ੂਗਰ ਹੈ ਤਾਂ ਇਨ੍ਹਾਂ ਦਵਾਈਆਂ ਨੂੰ ਦਿੱਤੇ ਜਾਣ ’ਤੇ ਉਨ੍ਹਾਂ ਦਾ ਸ਼ੂਗਰ ਲੈਵਲ ਹੋ ਵਧ ਜਾਂਦਾ ਹੈ। ਸਰੀਰ ’ਚ ਹੋਰ ਇਨਫੈਕਸ਼ਨ ਨੂੰ ਠੀਕ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਐਂਟੀਬਾਇਓਟਿਕ ਦਵਾਈਆਂ ਨਾਲ ਜੀਵਾਣੂ ਖ਼ਤਮ ਹੋ ਜਾਂਦੇ ਹਨ ਪਰ ਸਰੀਰ ਦੇ ਅੰਦਰ ਇਸ ਫੰਗਸ ਨੂੰ ਵਧਣ-ਫੁਲਣ ਦਾ ਪੂਰਾ ਮੌਕਾ ਮਿਲ ਜਾਂਦਾ ਹੈ। ਅਜਿਹੇ ’ਚ ਇਹ ਫੰਗਸ ਸਰੀਰ ਦੋ ਹੋਰ ਹਿੱਸਿਆਂ ’ਚ ਆਪਣਾ ਪ੍ਰਭਾਵ ਵਿਖਾਉਣ ਲੱਗਦਾ ਹੈ। ਇਸ ਤੋਂ ਬਚਣ ਲਈ ਲੋਕਾਂ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਚੰਗਾ ਖਾਣਾ-ਪੀਣਾ ਜਿਸ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ, ਵਿਟਾਮਿਨ ਦੀ ਕਮੀ ਨੂੰ ਵਿਟਾਮਿਨ ਸਪਲੀਮੈਂਟ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਇਲਾਜ ਰਾਹੀਂ ਕੰਟਰੋਲ ’ਚ ਰੱਖਿਆ ਜਾਵੇ ਅਤੇ ਡਾਕਟਰ ਦੀ ਸਲਾਹ ਨਾਲ ਉਸ ਦਾ ਪੱਧਰ ਖਾਲ੍ਹੀ ਪੇਟ 100 ਤੋਂ 125 ਦੀ ਰੇਂਜ ’ਚ ਅਤੇ ਖਾਣ ਤੋਂ ਬਾਅਦ 150 ਤੋਂ 170 ਦੀ ਰੇਂਜ ’ਚ ਰੱਖਿਆ ਜਾਵੇ।


author

Rakesh

Content Editor

Related News