ਅਧਿਐਨ ''ਚ ਖੁਲਾਸਾ, ਕਮਜ਼ੋਰ ਦਿਲ ਵਾਲਿਆਂ ਲਈ ਕੋਰੋਨਾ ਜ਼ਿਆਦਾ ਖਤਰਨਾਕ
Monday, Aug 31, 2020 - 06:09 PM (IST)
ਨਵੀਂ ਦਿੱਲੀ (ਬਿਊਰੋ): ਕੋਰੋਨਾਵਾਇਰਸ ਇਨਫੈਕਸ਼ਨ ਨਾਲ ਹੁਣ ਤੱਕ ਫੇਫੜੇ ਅਤੇ ਕਿਡਨੀ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਸੀ ਪਰ ਹੁਣ ਇਹ ਇਨਫੈਕਸ਼ਨ ਦਿਲ ਸਬੰਧੀ ਮਰੀਜ਼ਾਂ ਲਈ ਵੀ ਖਤਰਨਾਕ ਸਾਬਤ ਹੋਣ ਲੱਗਾ ਹੈ। ਰਾਜਧਾਨੀ ਦੇ ਸਭ ਤੋਂ ਵੱਡੇ ਸੁਪਰਸਪੈਸ਼ਲਿਟੀ ਹਸਪਤਾਲਾਂ ਵਿਚੋਂ ਇਕ ਜੀਬੀ ਪੰਤ ਹਸਪਤਾਲ ਵਿਚ ਦਿਲ 'ਤੇ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਕੋਵਿਡ ਵਾਇਰਸ ਦਿਲ ਦੇ ਮਰੀਜ਼ਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ। ਇਸ ਨਾਲ ਲੋਕਾਂ ਵਿਚ ਦਿਲ ਦਾ ਦੌਰਾ ਜਿਹੇ ਮਾਮਲਿਆਂ ਵਿਚ ਵੀ ਵਾਧਾ ਹੋ ਰਿਹਾ ਹੈ।
7 ਕੋਰੋਨਾ ਮਰੀਜ਼ਾਂ 'ਤੇ ਕੀਤਾ ਗਿਆ ਅਧਿਐਨ
45 ਅਤੇ 80 ਸਾਲ ਦੇ ਵਿਚ ਉਮਰ ਦੇ ਸੱਤ ਕੋਰੋਨਾ ਸੰਕ੍ਰਮਿਤ ਮਰੀਜ਼ਾਂ 'ਤੇ ਇਹ ਅਧਿਐਨ ਕੀਤਾ ਗਿਆ। ਇਹਨਾਂ ਵਿਚ ਕੋਰੋਨਾ ਨਾਲ ਦਿਲ 'ਤੇ ਪੈਣ ਵਾਲੇ ਅਸਰ ਨਾਲ ਸਬੰਧਤ ਸਮੱਸਿਆਵਾਂ ਸਾਹਮਣੇ ਆਈਆਂ ਹਨ। ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਅੰਕਿਤ ਬੰਸਲ ਦੇ ਮੁਤਾਬਕ, ਇਕ ਸਿਹਤਮੰਦ ਵਿਅਕਤੀ ਦੀ ਸਧਾਰਨ ਦਿਲ ਦੀ ਗਤੀ 60 ਅਤੇ 100 ਬੀਟ ਪ੍ਰਤੀ ਮਿੰਟ (ਬੀ.ਪੀ.ਐੱਮ.) ਦੇ ਵਿਚ ਹੁੰਦੀ ਹੈ ਪਰ ਇਹਨਾਂ ਸੱਤਾਂ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਵਿਚ ਵੱਧ ਤੋ ਵੱਧ ਦਿਲ ਦੀ ਗਤੀ 42 ਬੀ.ਪੀ.ਐੱਮ. ਅਤੇ ਘੱਟੋ-ਘੱਟ 30 ਬੀ.ਪੀ.ਐੱਮ. ਪਾਈ ਗਈ, ਜੋ ਬਹੁਤ ਘੱਟ ਹੈ। ਫਿਲਹਾਲ ਸਾਰੇ ਪੀੜਤਾਂ ਦਾ ਹਾਲਤ ਸਥਿਰ ਦੱਸੀ ਗਈ ਹੈ। ਇਹਨਾਂ ਵਿਚੋਂ ਪੰਜ ਮਰੀਜ਼ਾਂ ਨੂੰ ਸਥਾਈ ਫੇਸਮੇਕਰ ਲਗਾਇਆ ਜਾ ਚੁੱਕਾ ਹੈ। ਦੋ ਹੋਰ ਮਰੀਜ਼ਾਂ ਦੀ ਦਿਲ ਦੀ ਗਤੀ ਵਿਚ ਅਸਥਾਈ ਪੇਸਿੰਗ ਅਤੇ ਇਲਾਜ ਵਿਚ ਸੁਧਾਰ ਪਾਇਆ ਗਿਆ ਹੈ। ਪਰ ਨਤੀਜੇ ਸਪਸ਼ੱਟ ਹਨ ਕਿ ਹੁਣ ਕੋਰੋਨਾ ਦਿਲ ਸਬੰਧੀ ਸਮੱਸਿਆਵਾਂ ਦਾ ਵੀ ਕਾਰਨ ਬਣ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਇਕ ਫਲਾਈਟ 'ਚ 7 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਨਿਰਦੇਸ਼ ਜਾਰੀ
ਇਟਲੀ ਤੋਂ ਆਏ ਵਸਨੀਕ ਨਾਲ ਸ਼ੁਰੂ ਹੋਏ ਮਾਮਲੇ
ਇਟਲੀ ਤੋਂ ਆਏ ਪੂਰਬੀ ਦਿੱਲੀ ਦੇ ਇਕ ਵਸਨੀਕ ਨਾਲ ਦਿੱਲੀ ਵਿਚ ਕੋਰੋਨਾ ਦੀ ਦਸਤਕ ਸ਼ੁਰੂ ਹੋਈ ਅਤੇ ਫਿਰ ਮਾਰਚ ਦੇ ਪਹਿਲੇ ਹਫਤੇ ਵਿਚ ਹੀ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ 'ਤੇ 25 ਹਸਪਤਾਲਾਂ ਵਿਚ ਕੋਰੋਨਾ ਵਾਰਡ, 7194 ਮੈਡੀਕਲ ਕਰਮੀਆਂ ਦੇ ਨਾਲ ਇਹ ਲੜਾਈ ਸ਼ੁਰੂ ਹੋਈ। ਪਹਿਲੀ ਮੌਤ ਅਤੇ ਫਿਰ ਵੱਧਦੇ ਹੋਏ ਜੂਨ-ਜੁਲਾਈ ਵਿਚ ਹਾਲਾਤ ਬੇਕਾਬੂ ਹੁੰਦੇ ਦਿਸੇ ਪਰ ਸਥਿਤੀ ਕੰਟਰੋਲ ਵਿਚ ਆ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਦੀ ਚੇਤਾਵਨੀ, ਕੋਰੋਨਾ ਵੈਕਸੀਨ ਦੀ ਸਿਰਫ ਇਕ ਡੋਜ਼ ਨਾਲ ਬਚਾਅ ਮੁਸ਼ਕਲ