ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਫੌਜ ਦੇ ਬੈਂਡ ਨੇ ਦਿੱਤੀ ਕੋਰੋਨਾ ਵਾਰੀਅਰਸ ਨੂੰ ਸਲਾਮੀ

Monday, May 04, 2020 - 12:57 AM (IST)

ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਫੌਜ ਦੇ ਬੈਂਡ ਨੇ ਦਿੱਤੀ ਕੋਰੋਨਾ ਵਾਰੀਅਰਸ ਨੂੰ ਸਲਾਮੀ

ਨਵੀਂ ਦਿੱਲੀ  (ਵਾਰਤਾ)- ਕੋਰੋਨਾ ਮਹਾਂਮਾਰੀ ਖਿਲਾਫ ਰਾਸ਼ਟਰ ਵਿਆਪੀ ਮੁਹਿੰਮ ਵਿਚ ਯੋਗਦਾਨ ਦੇ ਰਹੇ ਛੋਟੇ-ਵੱਡੇ ਸਾਰੇ ਕੋਰੋਨਾ ਵਾਰੀਅਰਸ ਨੂੰ ਐਤਵਾਰ ਨੂੰ ਤਿੰਨਾਂ ਫੌਜਾਂ ਨੇ ਪੂਰੇ ਦੇਸ਼ ਵਿਚ ਸਲਾਮੀ ਦਿੱਤੀ। ਐਤਵਾਰ ਸਵੇਰੇ ਸਭ ਤੋਂ ਪਹਿਲਾਂ ਤਿੰਨਾਂ ਫੌਜੀਆਂ ਦੇ ਮੁਖੀਆਂ ਨੇ ਇਥੇ ਰਾਸ਼ਟਰੀ ਪੁਲਸ ਸਮਾਰਕ 'ਤੇ ਸ਼ਹੀਦ ਪੁਲਸ ਮੁਲਾਜ਼ਮਾਂ ਨੂੰ ਫੁੱਲਾਂ ਦੀ ਵਰਖਾ ਕੀਤੀ ਗਈ।
ਲੜਾਕੂ ਅਤੇ ਮਾਲ ਢੋਣ ਵਾਲੇ ਜਹਾਜ਼ਾਂ ਦਾ ਫਲਾਈ ਪਾਸਟ
ਏਅਰ ਫੋਰਸ ਦੇ ਲੜਾਕੂ ਅਤੇ ਮਾਲ ਢੋਣ ਵਾਲੇ ਜਹਾਜ਼ਾਂ ਨੇ ਸ਼੍ਰੀਨਗਰ ਤੋਂ ਲੈ ਕੇ ਤਿਰੁਵਨੰਤਪੁਰਮ ਅਤੇ ਡਿਬਰੂਗੜ੍ਹ ਤੋਂ ਲੈ ਕੇ ਕੱਛ ਤੱਕ ਵੱਖ-ਵੱਖ ਥਾਵਾਂ 'ਤੇ ਫਲਾਈ ਪਾਸਟ ਕੀਤਾ। 
ਸੁਖੋਈ ਅਤੇ ਜਗੁਆਰ ਵੀ ਹੋਏ ਨਤਮਸਤਕ
ਏਅਰ ਫੋਰਸ ਅਤੇ ਨੇਵੀ ਦੇ ਹੈਲੀਕਾਪਟਰ ਨੇ ਦੇਸ਼ ਦੇ ਵੱਖ-ਵੱਖ ਕੋਰੋਨਾ ਹਸਪਤਾਲਾਂ ਉਪਰ ਫੁੱਲਾਂ ਦੀ ਵਰਖਾ ਕਤੀ। ਐਮ.ਆਈ-17 ਹੈਲੀਕਾਪਟਰਾਂ ਨੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਰੋਹਿਣੀ, ਗੁਰੂ ਤੇਗ ਬਹਾਦੁਰ ਹਸਪਤਾਲ, ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਸਰ ਗੰਗਾ ਰਾਮ ਹਸਪਤਾਲ ਅਤੇ ਬਾਬਾ ਸਾਹਿਬ ਅੰਬੇਡਕਰ, ਦੀਨਦਿਆਲ ਉਪਾਧਿਆਏ, ਬੇਸ, ਆਰ.ਆਰ. ਹਸਪਤਾਲ, ਸਫਦਰੰਜਗ, ਐਮਸ, ਮੈਕਸ ਅਤੇ ਇੰਦਰਪ੍ਰਸਥ ਹਸਪਤਾਲਾਂ ਦੇ ਉਪਰ ਫੁੱਲਾਂ ਦੀ ਵਰਖਾ ਕੀਤੀ। ਰਾਜਧਾਨੀ ਦਿੱਲੀ ਵਿਚ ਵੀ ਸੁਖੋਈ ਅਤੇ ਜਗੁਆਰ ਵਰਗੇ ਲੜਾਕੂ ਜਹਾਜ਼ਾਂ ਅਤੇ ਮਾਲ ਢੋਣ ਵਾਲੇ ਜਹਾਜ਼ ਸੀ 130 ਨੇ ਰਾਜਪਥ ਤੋਂ ਲੈ ਕੇ ਸਮੁੱਚੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਉਪਰ ਤੋਂ ਫਲਾਈਪਾਸਟ ਕੀਤਾ।
ਫੌਜ ਦੇ ਬੈਂਡ 'ਤੇ ਦੇਸ਼ਭਗਤੀ ਦੀ ਧੁਨ ਵੱਜੀ
ਫੌਜ ਦੇ ਬੈਂਡਾਂ ਨੇ ਰਾਜਧਾਨੀ ਦਿੱਲੀ ਵਿਚ ਏਮਸ, ਬੇਸ, ਨਰੇਲਾ, ਸਰ ਗੰਗਾਰਾਮ, ਰਿਸਰਚ ਰੈਫਰਲ ਅਤੇ ਹੋਰ ਹਸਪਤਾਲਾਂ ਵਿਚ ਦੇਸ਼ ਭਗਤੀ ਦੀ ਧੁਨ ਵਜਾਈ। ਨੇਵੀ ਦੀ ਵਿਸ਼ੇਸ਼ ਫਾਰਮੇਸ਼ਨ, ਬੇੜਿਆਂ 'ਤੇ ਰੌਸ਼ਨੀ
ਨੇਵੀ ਦੇ ਵੱਖ-ਵੱਖ ਜੰਗੀ ਬੇੜਿਆਂ ਨੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਫਾਰਮੇਸ਼ਨ ਵਿਚ ਕੋਰੋਨਾ ਵਾਰੀਅਰਸ ਨੂੰ ਸਲਾਮੀ ਦਿੱਤੀ। ਨੇਵੀ ਮੁਲਾਜ਼ਮਾਂ ਨੇ ਗੋਆ ਵਿਚ ਮਨੁੱਖੀ ਲੜੀ ਬਣਾ ਕੇ ਕੋਰੋਨਾ ਵਾਰੀਅਰਸ ਦਾ ਮਨੋਬਲ ਵਧਿਆ। ਸ਼ਾਮ ਨੂੰ ਮੁੰਬਈ, ਪੋਰਬੰਦਰ, ਕਾਰਵਾੜ, ਵਿਸ਼ਾਖਾਪਟਨਮ, ਚੇਨਈ, ਕੋਚੀ ਅਤੇ ਪੋਰਟ ਬਲੇਅਰ ਵਿਚ ਨੇਵੀ ਦੇ ਬੇੜੇ ਰੌਸ਼ਨੀ ਨਾਲ ਜਗਮਗਾ ਉਠੇ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ।


author

Sunny Mehra

Content Editor

Related News