ਬੰਦ ਦੌਰਾਨ ਪੱਛਮੀ ਬੰਗਾਲ ''ਚ ਘਰੇਲੂ ਹਿੰਸਾ ਦੇ ਮਾਮਲੇ ਵਧੇ : ਮਹਿਲਾ ਕਮਿਸ਼ਨ

05/11/2020 1:31:16 PM

ਕੋਲਕਾਤਾ- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਾਗੂ ਦੇਸ਼ਵਿਆਪੀ ਬੰਦ ਦੌਰਾਨ ਪੱਛਮੀ ਬੰਗਾਲ 'ਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਲੀਨਾ ਗੰਗਾਪਾਧਿਆਏ ਨੇ ਕਿਹਾ ਕਿ ਕਈ ਔਰਤਾਂ ਆਮ ਸਮੇਂ 'ਚ ਵੀ ਘਰੇਲੂ ਹਿੰਸਾ, ਮੌਖਿਕ ਅਤੇ ਸਰੀਰਕ ਤਸੀਹਿਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ ਪਰ ਬੰਦ ਦੌਰਾਨ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਗੰਗੋਪਾਧਿਆਏ ਨੇ ਕਿਹਾ,''ਅਪ੍ਰੈਲ ਤੋਂ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ ਅਤੇ ਮਈ 'ਚ ਵੀ ਇਹ ਜਾਰੀ ਹੈ। ਕਈ ਅਜਿਹੇ ਮਾਮਲੇ ਹਨ, ਜਿਨਾਂ 'ਚ ਬੰਦ ਤੋਂ ਪਹਿਲਾਂ ਦੀਆਂ ਘਟਨਾਵਾਂ ਦੋਹਰਾਈਆਂ ਗਈਆਂ ਹਨ।'' ਉਨਾਂ ਨੇ ਕਿਹਾ ਕਿ ਬੰਦ ਲਾਗੂ ਹੋਣ ਦੇ ਬਾਅਦ ਤੋਂ ਕਮਿਸ਼ਨ ਕੋਲ 70 ਮਾਮਲੇ ਆਏ ਹਨ। ਕੋਲਕਾਤਾ ਸਮੇਤ ਰਾਜ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਤੋਂ ਇਹ ਮਾਮਲੇ ਸਾਹਮਣੇ ਆਏ ਹਨ।

ਉਨਾਂ ਨੇ ਦੱਸਿਆ ਕਿ ਕਈ ਤਾਜ਼ਾ ਮਾਮਲੇ ਹਨ, ਜਦੋਂ ਕਿ ਕਈ ਅਜਿਹੇ ਮਾਮਲੇ ਹਨ, ਜਿਨਾਂ 'ਚ ਸ਼ਿਕਾਇਤਕਰਤਾ ਪਹਿਲਾਂ ਵੀ ਤਸੀਹਿਆਂ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਚੁਕੀਆਂ ਹਨ ਪਰ ਬੰਦ ਦੌਰਾਨ ਫਿਰ ਤੋਂ ਉਹੀ ਚੀਜ਼ਾਂ ਉਨਾਂ ਨਾਲ ਹੋਣ ਲੱਗੀਆਂ। ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ, ਇਨਾਂ 'ਚੋਂ ਜ਼ਿਆਦਾਤਰ ਔਰਤਾਂ ਹਾਊਸ ਵਾਈਫ ਹਨ। ਉਨਾਂ ਨੇ ਕਿਹਾ ਕਿ ਬੰਦ ਦੀ ਮਿਆਦ 'ਚ ਉਨਾਂ ਕੋਲ ਆਈਆਂ ਸ਼ਿਕਾਇਤਾਂ 'ਤੇ ਸੋਮਵਾਰ ਤੋਂ ਕਾਰਵਾਈ ਸ਼ੁਰੂ ਕਰੇਗਾ ਅਤੇ ਪੀੜਤ ਔਰਤਾਂ ਨੂੰ ਫੋਨ 'ਤੇ ਜ਼ਰੂਰੀ ਸਲਾਹ ਮੁਹੱਈਆ ਕਰਵਾਏਗਾ। ਉਨਾਂ ਨੇ ਕਿਹਾ,''ਕਈ ਅਜਿਹੇ ਮਾਮਲੇ ਹਨ, ਜਿਨਾਂ 'ਚ ਔਰਤਾਂ ਦੇ ਗੁਆਂਢੀਆਂ ਨੇ ਸਾਨੂੰ ਪੀੜਤ ਬਾਰੇ ਦੱਸਿਆ ਪਰ ਜਦੋਂ ਅਸੀਂ ਪਹੁੰਚੇ ਤਾਂ ਉਹ ਸ਼ਿਕਾਇਤ ਕਰਨ ਤੋਂ ਡਰ ਰਹੀਆਂ ਸਨ। ਅਸੀਂ ਅਜਿਹੀਆਂ ਔਰਤਾਂ ਨੂੰ ਕਿਹਾ ਕਿ ਜਦੋਂ ਉਨਾਂ ਨੂੰ ਠੀਕ ਲੱਗੇ, ਉਦੋਂ ਉਹ ਸਾਡੇ ਨਾਲ ਸੰਪਰਕ ਕਰ ਸਕਦੀਆਂ ਹਨ।''


DIsha

Content Editor

Related News