CM ਯੋਗੀ ਨੇ ਕੋਟਾ ਤੋਂ ਪਰਤੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
Tuesday, Apr 28, 2020 - 08:33 PM (IST)

ਲਖਨਊ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਜਸਥਾਨ ਦੇ ਕੋਟਾ ਤੋਂ ਵਾਪਸ ਪਰਤੇ ਉਨ੍ਹਾਂ ਸਾਰਿਆਂ ਵਿਦਿਆਰਥੀਆਂ ਨਾਲ ਅੱਜ ਗੱਲ ਕੀਤੀ, ਜਿਨ੍ਹਾਂ ਨੂੰ ਲਾਕਡਾਊਨ 'ਚ ਫਸ ਜਾਣ ਤੋਂ ਬਾਅਦ ਖੁਦ ਬੱਸਾਂ ਰਾਹੀਂ ਵਾਪਸ ਲਿਆਂਦਾ ਸੀ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਇਹ ਗੱਲਬਾਤ ਵੀਡੀਓ ਕਾਨਫਰੰਸ ਰਾਹੀਂ ਕੀਤੀ ਹੈ।
ਇਸ ਤੋਂ ਇਲਾਵਾ ਯੋਗੀ ਸਰਕਾਰ ਨੇ ਇਕ ਅਹਿਮ ਫੈਸਲੇ 'ਚ ਪ੍ਰਯਾਗਰਾਜ ਦੇ ਕਾਲਜਾਂ 'ਚ ਪੜਾਈ ਕਰਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਘਰ ਭੇਜਣ ਦੀ ਆਗਿਆ ਦਿੱਤੀ ਸੀ। ਇਸ ਦੇ ਲਈ ਲਗਭਗ 1000 ਵਿਦਿਆਰਥੀਆਂ ਨੂੰ 50 ਤੋਂ ਜ਼ਿਆਦਾ ਬੱਸਾਂ ਚਲਾ ਕੇ ਉਨ੍ਹਾਂ ਦੇ ਘਰ ਭੇਜਣ ਤੋਂ ਪਹਿਲਾਂ ਜ਼ਿਲੇ 'ਚ ਕੁਆਰੰਟੀਨ ਕੀਤਾ ਗਿਆ ਹੈ।