ਕੋਰੋਨਾ ਜਾਂਚ ਕਿਟ ''ਤੇ ''ਅਣਉੱਚਿਤ ਮੁਨਾਫਾ'' ਕਮਾਉਣ ਵਾਲਿਆਂ ''ਤੇ ਕਾਰਵਾਈ ਕਰਨ PM : ਰਾਹੁਲ ਗਾਂਧੀ
Monday, Apr 27, 2020 - 01:08 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਚੀਨ ਤੋਂ ਆਯਾਤ ਕੀਤੀਆਂ ਕਈ ਕਿਟ 'ਤੇ 'ਮੁਨਾਫਾਖੋਰੀ' ਦੇ ਦਾਅਵੇ ਦੀਆਂ ਖਬਰਾਂ ਨੂੰ ਲੈ ਕੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਅਣਉੱਚਿਤ ਮੁਨਾਫਾ' ਕਮਾਉਣ ਵਾਲਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਜਦੋਂ ਪੂਰਾ ਦੇਸ਼ ਕੋਵਿਡ-19 ਆਫ਼ਤ ਨਾਲ ਲੜ ਰਿਹਾ ਹੈ, ਉਦੋਂ ਵੀ ਕੁਝ ਲੋਕ ਅਣਉੱਚਿਤ ਮੁਨਾਫਾ ਕਮਾਉਣ ਤੋਂ ਨਹੀਂ ਰੁਕਦੇ। ਇਸ ਭ੍ਰਿਸ਼ਟ ਮਾਨਸਿਕਤਾ 'ਤੇ ਸ਼ਰਮ ਆਉਂਦੀ ਹੈ, ਨਫ਼ਰਤ ਆਉਂਦੀ ਹੈ।''
ਰਾਹੁਲ ਨੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਇਨਾਂ ਮੁਨਾਫ਼ਾਖੋਰਾਂ 'ਤੇ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇ। ਦੇਸ਼ ਉਨਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਨਾਂ ਨੇ ਜਿਸ ਖਬਰ ਦਾ ਹਵਾਲਾ ਦਿੱਤਾ ਉਸ ਦੇ ਅਨੁਸਾਰ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.)ਨੂੰ ਵੇਚੀ ਗਈ ਚੀਨ ਤੋਂ ਆਯਾਤ ਕੋਵਿਡ-19 ਰੈਪਿਡ ਕਿਟ 'ਤ ਬਹੁਤ ਮੋਟਾ ਮੁਨਾਫ਼ਾ ਕਮਾਇਆ ਗਿਆ ਹੈ। ਇਸ ਕਿਟ ਦੀ ਭਾਰਤ 'ਚ ਆਯਾਤ ਲਾਗਤ 245 ਰੁਪਏ ਹੀ ਹੈ ਪਰ ਇਸ ਨੂੰ ਆਈ.ਸੀ.ਐੱਮ.ਆਰ. ਨੂੰ 600 ਰੁਪਏ ਪ੍ਰਤੀ ਕਿਟ ਵੇਚਿਆ ਗਿਆ ਹੈ, ਯਾਨੀ ਕਰੀਬ 145 ਫੀਸਦੀ ਦਾ ਮੋਟਾ ਮੁਨਾਫ਼ਾ ਵਸੂਲਿਆ ਗਿਆ।